ਪੰਜਾਬ

ਡਰੇਨ ਤੋਂ ਮਿਲੀਆਂ ਵੱਡੀ ਮਾਤਰਾ ‘ਚ ਕੀਟਨਾਸ਼ਕ ਦਵਾਈਆਂ

ਦੋਦਾ,  (ਰਵੀਪਾਲ)  ਵੱਧ ਮੁਨਾਫਿਆਂ ਦੇ ਲਾਲਚ ‘ਚ ਨਕਲੀ ਕੀਟਨਾਸ਼ਕ ਦਵਾਈਆਂ ਵੇਚ ਕੇ ਕਿਸ ਕਦਰ  ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ, ਇਸ ਦੀ ਮਿਸਾਲ ਪਿੰਡ ਬੁੱਟਰ ਸ਼ਰੀਂਹ ਤੋਂ ਜੈਤੋ ਰੋਡ ‘ਤੇ ਪੈਂਦੇ ਚੰਦਭਾਨ ਡਰੇਨ (ਨੇੜੇ ਧੂਲਕੋਟ) ਵਿੱਚ ਕਿਸੇ ਅਣਪਛਾਤੇ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾ ਵੱਲੋਂ ਵੱਡੀ ਗਿਣਤੀ ‘ਚ ਸੁੱਟੀਆਂ ਗਈਆਂ ਕੀਟਨਾਸ਼ਕ ਦਵਾਈਆਂ ਤੋਂ ਮਿਲਦੀ ਹੈ। ਭਾਕਿਯੂ ਉਗਰਾਹਾਂ ਨੇ ਇਨ੍ਹਾਂ ਦਵਾਈਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ
ਜਾਣਕਾਰੀ ਅਨੁਸਾਰ ਚੰਦਭਾਨ ਡਰੇਨ ਤੋਂ ਵੱਡੀ ਮਾਤਰਾ ‘ਚ ਕੀਟਨਾਸ਼ਕ ਦਵਾਈਆਂ ਮਿਲੀਆਂ ਹਨ ਇਨ੍ਹਾਂ ਕੀਟਨਾਸ਼ਕ ਦਵਾਈਆਂ ਦੀ ਪੈਕਿੰਗ ਉੱਪਰ ਦਿੱਤੀ ਗਈ ਮਿਤੀ ਮੁਤਾਬਕ ਇਹ ਦਵਾਈਆਂ ਦੀ ਮਿਆਦ ਵੀ ਨਹੀਂ ਪੁੱਗੀ ਤੇ ਫਿਰ ਵੀ ਇਹ ਦਵਾਈਆਂ ਕਿਉਂ ਸੁੱਟੀਆਂ ਗਈਆਂ ਹਨ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਕਿਸਾਨਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਪੰਜਾਬ ਵਿਰੁੱਧ ਜੰਮਕੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਇਨ੍ਹਾਂ ਨਕਲੀ ਕੀਟਨਾਸ਼ਕ ਦਵਾਈਆਂ ਦੀ ਜਾਂਚ ਕਰਕੇ ਦੋਸ਼ੀ ਕੀਟਨਾਸ਼ਕ ਵਿਕਰੇਤਾ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਵੱਲੋਂ ਇਸ ਦੀ ਇਤਲਾਹ ਥਾਣਾ ਕੋਟਭਾਈ ਦੀ ਪੁਲਿਸ ਅਤੇ ਖੇਤੀਬਾੜੀ ਵਿਭਾਗ ਨੂੰ ਦਿੱਤੀ ਗਈ, ਪਰ ਖਬਰ ਲਿਖੇ ਜਾਣ ਤੱਕ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ ਸੀ।
ਇਸ ਮੌਕੇ ‘ਤੇ ਬੀਕੇਯੂ ਦੇ ਆਗੂਆਂ ‘ਚ ਹਰਬੰਸ ਸਿੰਘ ਕੋਟਲੀ, ਜੋਗਿੰਦਰ ਸਿੰਘ ਬੁੱਟਰ ਸ਼ਰੀਂਹ, ਹਰਪਾਲ ਸਿੰਘ ਧੂਲਕੋਟ, ਸੁਦਾਗਰ ਸਿੰਘ, ਗੁਰਮੇਲ ਸਿੰਘ ਮੱਲਣ, ਬਿੱਕਰ ਸਿੰਘ, ਤੇਜਾ ਸਿੰਘ, ਜੀਤ ਸਿੰਘ, ਸਰਬਨ ਸਿੰਘ ਕਾਲਾ ਆਦਿ ਹਾਜ਼ਰ ਸਨ

ਪ੍ਰਸਿੱਧ ਖਬਰਾਂ

To Top