ਡਰੱਗ ਕੇਸ ‘ਚ ਰੀਆ ਚੱਕਰਵਰਤੀ ਨੂੰ ਨਹੀਂ ਮਿਲੀ ਜ਼ਮਾਨਤ

0
Riya Chakraborty

ਕੋਰਟ ਨੇ ਛੇ ਹੋਰ ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਵੀ ਕੀਤੀ ਰੱਦ

ਮੁੰਬਈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਡਰੱਗ ਕੇਸ ‘ਚ ਸ਼ੁੱਕਰਵਾਰ ਨੂੰ ਰੀਆ ਚੱਕਰਵਰਤੀ ਤੇ ਉਸਦੇ ਭਰਾ ਸ਼ੌਵਿਕ ਦੀ ਜ਼ਮਾਨਤ ਪਟੀਸ਼ਨ ਕੋਰਟ ਨੇ ਰੱਦ ਕਰ ਦਿੱਤੀ ਹੈ।

Riya Chakraborty

 ਰੀਆ ਚੱਕਰਵਰਤੀ ਤੇ ਸ਼ੌਵਿਕ ਤੋਂ ਇਲਾਵਾ ਅਬਦੁਲ ਬਸਿਤ, ਜੈਦ ਰਿਲਾਤਰਾ, ਦਿਪੇਸ਼ ਸਾਵੰਤ ਤ ਸੈਮੁਅਲ ਮਿਰਾਂਡਾ ਦੀ ਵੀ ਜ਼ਮਾਨਤ ਅਰਜ਼ੀ ਕੋਰਟ ਨੇ ਰੱਦ ਕਰ ਦਿੱਤੀ। ਮੁੰਬਈ ਕੋਰਟ ਨੇ ਰੀਆ ਤੇ ਹੋਰ ਮਾਮਲਿਆਂ ‘ਚ ਵੀਰਵਾਰ ਨੂੰ ਜ਼ਮਾਨਤ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਰੀਆ ਚੱਕਰਵਰਤੀ ਮੁੰਬਈ ਦੇ ਭਾਏਖਲਾ ਜੇਲ੍ਹ ‘ਚ ਬੀਤੇ ਦੋ ਦਿਨਾਂ ਤੋਂ ਬੰਦ ਹੈ। ਐਨਸੀਬੀ ਨੇ ਰੀਆ ਤੇ ਸ਼ੌਵਿਕ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ।
ਓਧਰ ਰੀਆ ਨੇ ਆਪਣੀ ਜ਼ਮਾਨਤ ਪਟੀਸ਼ਨ ‘ਚ ਦੋਸ਼ ਲਾਇਆ ਹੈ ਕਿ ਐਨਸੀਬੀ ਵੱਲੋਂ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਬਿਆਨ ਦੇਣ ਲਈ ਮਜ਼ਬੂਰ ਕੀਤਾ ਗਿਆ। ਰੀਆ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਕੋਈ ਅਪਰਾਧ ਨਹੀਂ ਕੀਤਾ ਹੈ ਤੇ ਉਨ੍ਹਾਂ ਇਸ ਮਾਮਲੇ ‘ਚ ਫਸਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.