Breaking News

ਡੀਐਨਏ ‘ਤੇ ਰਿਸਰਚ ਹੋਵੇ ਤਾਂ ਖ਼ਤਮ ਹੋਣਗੀਆਂ ਸਾਰੀਆਂ ਬਿਮਾਰੀਆਂ

ਰੂਹਾਨੀ ਸਤਿਸੰਗ : ਇਨਸਾਨੀਅਤ ਦੇ ਭਲੇ ਲਈ ਹੋਵੇ ਦਿਮਾਗ ਦੀ ਵਰਤੋਂ : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਿਇਨਸਾਨੀਅਤ ਲਈ ਕਾਰਜ ਕਰੇ ਇਨਸਾਨ
14345 ਵਿਅਕਤੀਆਂ ਨੇ ਲਿਆ ਨਾਮ ਸ਼ਬਦ
23 ਨਵ ਜੋੜੇ ਵਿਆਹ ਬੰਧਨ ‘ਚ ਬੱਝੇ
ਸੁਨੀਲ ਵਰਮਾ
ਸਰਸਾ, 
ਇਹ ਘੋਰ ਕਲਿਯੁਗ ਦਾ ਸਮਾਂ ਹੈ, ਜਿਸ ‘ਚ ਮਨ-ਇੰਦਰੀਆਂ ਬੜੇ ਫੈਲਾਅ ‘ਤੇ ਹਨ ਅੱਜ ਦਾ ਇਨਸਾਨ ਇੰਨਾ ਚਤਰ-ਚਲਾਕ ਹੈ ਜੋ ਪਰਮਾਤਮਾ ਨੂੰ ਵੀ ਕੁਝ ਨਹੀਂ ਸਮਝਦਾ ਇਨਸਾਨ ਸੋਚਦਾ ਹੈ ਕਿ ਜਿੰਨੀ ਸਮਝ ਉਸ ਨੂੰ ਹੈ ਓਨੀ ਕਿਸੇ ਨੂੰ ਨਹੀਂ, ਇਹ ਇਨਸਾਨ ਦੀ ਗਲਤਫਹਿਮੀ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਹ ਸਤਿਨਾਮ ਜੀ ਧਾਮ ਵਿਖੇ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ 14,345 ਨਵੇਂ ਨਾਮ ਅਭਿਲਾਸ਼ੀ ਜੀਵਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਇਸ ਮੌਕੇ ਹਜ਼ਾਰਾਂ ਵਿਅਕਤੀਆਂ ਨੇ ਰੂਹਾਨੀ ਜਾਮ ਪੀ ਕੇ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਤੌਬਾ ਕੀਤੀ ਰੂਹਾਨੀ ਸਤਿਸੰਗ ਦੌਰਾਨ 23 ਨਵ ਜੋੜ ਵਿਆਹ ਬੰਧਨ ‘ਚ ਬੱਝੇ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ 3 ਲੋੜਵੰਦ ਪਰਿਵਾਰਾਂ ਨੂੰ ਆਸ਼ਿਆਨਾ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਲੋੜਵੰਦ ਪਰਿਵਾਰਾਂ ਨੂੰ ਪ੍ਰਦਾਨ ਕੀਤੀਆਂ ਤੇ 2 ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਇਲਾਜ ਲਈ ਇੱਕ ਲੱਖ 70 ਹਜ਼ਾਰ ਰੁਪਏ ਦੇ ਚੈੱਕ ਪ੍ਰਦਾਨ ਕੀਤੇ ਗਏ ਇਸ ਤੋਂ ਇਲਾਵਾ ਸਾਥੀ ਮੁਹਿੰਮ ਤਹਿਤ 4 ਲੋੜਵੰਦ ਅਪਾਹਜ਼ਾਂ ਨੂੰ ਟਰਾਈਸਾਈਕਲਾਂ ਵੀ ਪ੍ਰਦਾਨ ਕੀਤੀਆਂ ਗਈਆਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜੇਕਰ ਇਨਸਾਨ ਦੇ ਡੀਐਨਏ ‘ਤੇ ਰਿਸਰਚ ਕੀਤਾ ਜਾਵੇ ਤਾਂ ਬਹੁਤ ਸਾਰੇ ਰੋਗ ਖਤਮ ਹੋ ਜਾਣਗੇ, ਪਰ ਅਜਿਹਾ ਲੋਕ ਕਰਨ ਨਹੀਂ ਦੇਣਗੇ, ਕਿਉਂਕਿ ਅਜਿਹਾ ਕਰਨ ਨਾਲ ਦਵਾਈਆਂ ਬਣਾਉਣ ਵਾਲੀਆਂ ਬਹੁਤ ਸਾਰੀਆਂ ਫੈਕਟਰੀਆਂ ਹੀ ਬੰਦ ਹੋ ਜਾਣਗੀਆਂ ਰਾਮਾਇਣ, ਮਹਾਂਭਾਰਤ ਕਾਲ ‘ਚ ਜੋ ਫੌਜੀ ਸ਼ਾਮ ਨੂੰ ਤਲਵਾਰ ਨਾਲ ਲੜਦੇ ਹੋਏ ਜ਼ਖਮੀ ਹੋ ਜਾਂਦੇ ਸਨ ਉਹ ਸਵੇਰੇ ਸਨੇਹਲੈਪ ਦਾ ਲੇਪ ਲਾਉਣ ਨਾਲ ਦੁਬਾਰਾ ਫਿਰ ਯੁੱਧ ‘ਚ ਲੜਨ ਲਈ ਪਹੁੰਚ ਜਾਂਦੇ ਸਨ ਅਜਿਹਾ ਹੁਣ ਵੀ ਸੰਭਵ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਡੇਰਾ ਸੱਚਾ ਸੌਦਾ ਦੇ ਡਾਕਟਰਾਂ ਨੇ ਸਟੈਮਸੈਲ ‘ਚ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਡੀਐਨਏ ਵੱਲ ਪਹਿਲਾ ਕਦਮ ਹੈ ਇਨਸਾਨ ਨੂੰ ਆਪਣੇ ਦਿਮਾਗ ਦੀ ਵਰਤੋਂ ਇਨਸਾਨੀਅਤ ਦੇ ਭਲੇ ਲਈ ਕਰਨੀ ਚਾਹੀਦੀ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ  ਇਨਸਾਨ ਆਪਣੇ ਦਿਮਾਗ ਦੀ ਜ਼ਿਆਦਾ ਵਰਤੋਂ ਦੁਨੀਆ ਦੀ ਤਬਾਹੀ ਲਈ ਕਰਦਾ ਹੈ  ਤੇ ਇਨਸਾਨ ਨੂੰ ਕਰਨਾ ਇਹ ਚਾਹੀਦਾ ਹੈ ਕਿ ਉਹ ਆਪਣੇ ਦਿਮਾਗ ਦੀ ਵਰਤੋਂ ਅਜਿਹੀਆਂ ਖੋਜ਼ਾਂ ਜਾਂ ਸੋਧ ਕਾਰਜਾਂ ਲਈ ਕਰੇ, ਤਾਂ ਕਿ ਸਾਰੀ ਦੁਨੀਆ ਨੂੰ ਸੁੱਖ-ਸ਼ਾਂਤੀ ਵੱਧ ਤੋਂ ਵੱਧ ਮਿਲੇ, ਆਨੰਦਮਈ ਜੀਵਨ ਜੀਅ ਸਕੇ ਇਨਸਾਨ ਨੂੰ ਆਪਣਾ ਦਿਮਾਗ ਦੁਨੀਆ ਤੋਂ ਭੁੱਖਮਰੀ ਨੂੰ ਸਪਾਪਤ ਕਰਨ ਵਾਲੀ ਰਿਸਰਚ ‘ਤੇ ਲਾਉਣਾ ਚਾਹੀਦਾ ਹੈ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਪੂਰੀ ਦੁਨੀਆ ‘ਚ ਇਸ ਗੱਲ ਦੀ ਹੋੜ ਮੱਚੀ ਹੋਈ ਹੈ ਉਹ ਇੱਕ-ਦੂਜੇ ਇਨਸਾਨ ਨੂੰ ਨੀਵਾਂ ਕਿਵੇਂ ਵਿਖਾਇਆ ਜਾਵੇ, ਇੱਕ-ਦੂਜੇ ਦੇਸ਼ ‘ਚ ਤਕਨਾਲੋਜੀ ‘ਚ ਕਿਵੇਂ ਪਛਾੜਿਆ ਜਾਵੇ ਦੀ ਹੋੜ ਮੱਚੀ ਹੋਈ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਪੂਰੀ ਦੁਨੀਆ ਦੇ ਵਿਗਿਆਨਕ ਭਲਾਈ ਕਾਰਜਾਂ ‘ਤੇ ਸੋਧ ਕਰਨ ਲੱਗ ਜਾਣ ਤਾਂ ਗੱਡੀਆਂ ਆਦਿ ਚਲਾਉਣ ਲਈ ਪੈਟਰੋਲ, ਚੂਲਾ ਬਾਲਣ ਲਈ ਗੈਸ ਸਿਲੰਡਰ ਦੀ ਵੀ ਲੋੜ ਹੀ ਨਹੀਂ ਪਵੇਗੀ ਸੂਰਜ ‘ਚ ਇੰਨੀ ਸ਼ਕਤੀ ਹੈ ਕਿ ਬੈਟਰੀ ਨਾਲ ਸਾਈਕਲ, ਮੋਟਰਸਾਈਕਲ ਚੱਲਣਗੇ ਗੈਸ ਸਿਲੰਡਰ ਨਾਲ ਚੂਲੇ ਦੁਆਰਾ ਬਹੁਤ ਸਸਤਾ ਖਾਣਾ ਬਣਾÎਇਆ ਜਾ ਸਕਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਲਿਯੁਗ ਦੇ ਸਮੇਂ ‘ਚ ਬਹੁਤ ਜ਼ਰੂਰੀ ਹੈ ਕਿ ਇਨਸਾਨ ਇਨਸਾਨੀਅਤ ਦੇ ਲਈ ਕਾਰਜ ਕਰੇ ਇਨਸਾਨ ਨੂੰ ਆਪਣੇ ਦਿਮਾਗ ਦੀ ਵਰਤੋਂ ਪਰਹਿੱਤ ਦੇ ਕਾਰਜਾਂ ਲਈ ਕਰਨੀ ਚਾਹੀਦੀ ਹੈ ਆਪ ਜੀ ਨੇ ਫ਼ਰਮਾਇਆ ਕਿ ਸੰਤ ਪੀਰ-ਫ਼ਕੀਰ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਸਗੋਂ ਜਦੋਂ ਇਨਸਾਨ ‘ਚ ਖੁਦ ‘ਚ ਕਮੀ ਹੁੰਦੀ ਹੈ ਤਾਂ ਉਹ ਦੂਜਿਆਂ ‘ਚ ਕਮੀਆਂ ਕੱਢਦਾ ਹੈ ਇਨਸਾਨ ਨੂੰ ਕਦੇ ਵੀ ਆਪਣੇ ਅੰਦਰ ਨੈਗੇਟਿਵ ਵਿਚਾਰ ਨਹੀਂ ਲੈ ਕੇ ਆਉਣੇ ਚਾਹੀਦੇ ਇਸ ਕਲਿਯੁਗ ਦੇ ਸਮੇਂ ‘ਚ ਰਾਮ-ਨਾਮ ਦਾ ਜਾਪ ਕਰਨਾ ਅਤਿ ਜ਼ਰੂਰੀ ਹੈ ਜੇਕਰ ਇਨਸਾਨ ਪਰਮਾਤਮਾ ਦੇ ਨਾਮ ਦਾ ਜਾਪ ਨਹੀਂ ਕਰਦਾ ਤਾਂ ਉਸ ਨੂੰ ਸਤਿਬੁੱਧੀ ਨਹੀਂ ਆਉਂਦੀ, ਆਪਣਾ ਭਲਾ ਨਹੀਂ ਕਰ ਸਕੋਗੇ ਰਾਮ-ਨਾਮ ਦਾ ਜਾਪ ਕਰਨ ਨਾਲ ਹੀ ਪਰਮਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਮਿਲਦੀਆਂ ਹਨ ਜਦੋਂ ਇਨਸਾਨ ਪਰਮਾਤਮਾ ਦੇ ਨਾਮ ਨੂੰ ਲੈ ਕੇ ਉਸਦਾ ਜਾਪ ਕਰਦਾ ਹੈ ਤੇ ਬਚਨਾਂ ‘ਤੇ ਫੁੱਲ ਚੜ੍ਹਾਉਂਦਾ ਹੈ ਤਾਂ ਇਨਸਾਨ ਦੀ ਜ਼ਿੰਦਗੀ ‘ਚ ਬਹਾਰਾਂ ਛਾ ਜਾਂਦੀਆਂ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਨੇ ਸਭ ਨੂੰ ਇੱਕ ਜਿਹਾ ਦਿਮਾਗ ਦਿੱਤਾ ਹੈ, ਪਰ ਫ਼ਰਕ ਸਿਰਫ਼ ਇੰਨਾ ਹੈ ਕਿ ਇਸ ਦੀ ਵਰਤੋਂ ਕੋਈ ਘੱਟ ਕਰਦਾ ਹੈ ਤਾਂ ਕੋਈ ਜ਼ਿਆਦਾ

ਪ੍ਰਸਿੱਧ ਖਬਰਾਂ

To Top