ਬਾਲ ਸਾਹਿਤ

ਡੇਲੂ ਦੇ ਖੌਫ਼ ਦਾ ਅੰਤ

ਬਾਲ ਕਹਾਣੀ
ਰਾਜੂ ਦੇ ਘਰ ਕੁੱਕੜ, ਕੁੱਕੜੀਆਂ ਅਤੇ ਕਬੂਤਰ ਰੱਖੇ ਹੋਏ ਸਨ ਡੇਲੂ ਬਿੱਲਾ ਹਰ ਰੋਜ਼ ਰਾਤ ਜਾਂ ਦਿਨ ਵੇਲੇ ਜਦੋਂ ਵੀ ਦਾਅ ਲੱਗਦਾ ਇੱਕ-ਇੱਕ ਕਰਕੇ ਸਾਰੇ ਕਬੂਤਰ ਖਾ ਗਿਆ ਰਾਜੂ ਨੇ ਉਸਨੂੰ ਫੜਨ ਲਈ ਅਤੇ ਰੋਕਣ ਲਈ ਬਹੁਤ ਪ੍ਰਬੰਧ ਕੀਤੇ ਪਰ ਸਾਰੇ ਦੇ ਸਾਰੇ ਨਾਕਾਮ ਹੋ ਗਏ ਉਸਨੇ ਡੇਲੂ ਬਿੱਲੇ ਨੂੰ ਖ਼ਤਮ ਕਰਨ ਲਈ ਟੱਫੀ ਨਾਂਅ ਦਾ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ ਪਰ ਡੇਲੂ ਕਦੇ ਵੀ ਟੱਫੀ ਦੇ ਹੱਥ ਨਹੀਂ ਸੀ ਆਇਆ ਜਦੋਂ ਤੱਕ ਟੱਫੀ ਖੁੱਡੇ ਅੱਗੇ ਰਹਿੰਦਾ ਉਦੋਂ ਤੱਕ ਡੇਲੂ ਸ਼ਿਕਾਰ ਨਾ ਕਰਦਾ ਪਰ ਉਸਦੇ ਇੱਧਰ-ਉੱਧਰ ਹੁੰਦਿਆਂ ਹੀ ਡੇਲੂ ਆਪਣੇ ਹੱਥ ਸਾਫ ਕਰ ਜਾਂਦਾ ਹੁਣ ਡੇਲੂ ਬਿੱਲੇ ਨੇ ਕੁੱਕੜਾਂ ਦੇ ਖੁੱਡੇ ਦੀ ਜਾਲੀ ਤੋੜ ਕੇ ਦੋ ਕੁੱਕੜਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਸੀ
ਰਾਜੂ ਦੇ ਕੁੱਕੜਾਂ ਦੇ ਖੁੱਡੇ ਵਿੱਚ ਹੁਣ ਬੱਸ ਛਿੰਦੋ ਕੁੱਕੜੀ ਅਤੇ ਉਸਦੇ ਚਾਰ ਚੂਚੇ ਹੀ ਰਹਿ ਗਏ ਸਨ ਛਿੰਦੋ ਕੁੱਕੜੀ ਦੀ ਹਰ ਰਾਤ ਡੇਲੂ ਬਿੱਲੇ ਦੇ ਖੌਫ ਵਿੱਚ ਲੰਘਦੀ ਸੀ ਉਹ ਦਿਨ-ਰਾਤ ਆਪਣੇ ਬੱਚਿਆਂ ਦੇ ਨਾਲ-ਨਾਲ ਰਹਿੰਦੀ ਅਤੇ ਡੇਲੂ ਬਿੱਲੇ ਤੋਂ ਉਹਨਾਂ ਦੀ ਰੱਖਿਆ ਕਰਨ ਦੀਆਂ ਵਿਉਂਤਾਂ ਬਣਾਉਂਦੀ ਰਹਿੰਦੀ ਉਸਨੇ ਟੱਫੀ ਨੂੰ ਦਿਨ-ਰਾਤ ਖੁੱਡੇ ਕੋਲ ਬੈਠਣ ਦੀ ਬੇਨਤੀ ਕੀਤੀ ਹੁਣ ਟੱਫੀ ਦਿਨ ਵੇਲੇ ਛਿੰਦੋ ਤੇ ਉਸਦੇ ਬੱਚਿਆਂ ਦੇ ਨਾਲ ਰਹਿੰਦਾ ਅਤੇ ਸ਼ਾਮ ਨੂੰ ਉਹਨਾਂ ਦੇ ਖੁੱਡੇ ਅੱਗੇ ਪਹਿਰਾ ਦਿੰਦਾ ਇਸ ਤਰ੍ਹਾਂ ਕਈ ਦਿਨ ਨਿਕਲ ਗਏ
ਇੱਕ ਦਿਨ ਅਚਾਨਕ ਟੱਫੀ ਨੂੰ ਕੁੱਝ ਖੜਕਾ ਸੁਣਿਆ ਉਹ ਖੜਕੇ ਦਾ ਪਿੱਛਾ ਕਰਦਾ ਘਰੋਂ ਬਾਹਰ ਨਿੱਕਲ ਗਿਆ ਡੇਲੂ ਇਸੇ ਮੌਕੇ ਦੀ ਤਾਕ ਵਿੱਚ ਸੀ ਉਹ ਅੱਗੇ ਵਧਿਆ ਅਤੇ ਪੰਜਾ ਮਾਰਕੇ ਖੁੱਡੇ ਦੀ ਜਾਲੀ ਪਾੜ ਦਿੱਤੀ ਖੁੱਡੇ ਦੀ ਜਾਲੀ ‘ਤੇ ਵਾਰ ਹੋਇਆ ਦੇਖਕੇ ਕੇ ਛਿੰਦੋ ਸਮਝ ਗਈ ਕਿ ਅੱਜ ਕਿਯਾਮਤ ਦੀ ਰਾਤ ਆ ਗਈ ਹੈ ਇਹ ਵਾਰ ਡੇਲੂ ਦਾ ਹੀ ਹੈ ਡੇਲੂ ਖੁੱਡੇ ਦੇ ਅੰਦਰ ਵੜ ਗਿਆ ਉਸਨੂੰ ਦੇਖਦਿਆਂ ਹੀ ਛਿੰਦੋ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਟੱਫੀ ਵੀਰੇ ਬਚਾਓ, ਬਚਾਓ ਵੀਰੇ ਟੱਫੀ ਕਿੱਥੇ ਐਂ, ਸੁਣਦਾ ਕਿਉਂ ਨ੍ਹੀਂ? ਟੱਫੀ ਵੀਰੇ! ਟੱਫੀ ਵੱਲੋਂ ਕੋਈ ਜਵਾਬ ਨਾ ਆਉਂਦਾ ਦੇਖ ਛਿੰਦੋ ਕੁੱਕੜੀ ਨੇ ਆਪਣੀ ਅਤੇ ਆਪਣੇ ਬੱਚਿਆਂ ਦੀ ਰਾਖੀ ਕਰਨ ਲਈ ਆਪਣੀ ਹਿੰਮਤ ਇਕੱਠੀ ਕੀਤੀ ਅਤੇ ਬਚਾਅ ਲਈ ਕੁਝ ਵੀ ਕਰਨ ਦਾ ਮਨ ਬਣਾ ਲਿਆ ਉਸਨੇ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਕਰ ਡੇਲੂ ਬਿੱਲੇ ਨੂੰ ਅੱਗੇ ਨਾ ਆਉਣ ਦੀ ਚਿਤਾਵਨੀ ਦਿੱਤੀ ਪਰ ਡੇਲੂ ਆਪਣੀ ਤਾਕਤ ਦੇ ਹੰਕਾਰ ਅਤੇ ਆਪਣੇ ਤਾਜੇ ਭੋਜਨ ਨੂੰ ਸਾਹਮਣੇ ਦੇਖ ਰੁਕ ਨਾ ਸਕਿਆ ਉਸਨੇ ਜਿਉਂ ਹੀ ਛਿੰਦੋ ਕੁੱਕੜੀ ਦੇ ਚੂਚਿਆਂ ਨੂੰ ਖਾਣ ਲਈ ਉਹਨਾਂ ਵੱਲ ਛਾਲ ਮਾਰੀ ਤਿਉਂ ਹੀ ਛਿੰਦੋ ਨੇ ਆਪਣੀਆਂ ਨਹੁੰਦਰਾਂ ਡੇਲੂ ਦੀਆਂ ਅੱਖਾਂ ਅੱਗੇ ਕਰ ਦਿੱਤੀਆਂ ਜ਼ੋਰ ਨਾਲ ਝਪਟੇ ਡੇਲੂ ਦੀਆਂ ਅੱਖਾਂ ਵਿੱਚ ਛਿੰਦੋ ਦੇ ਪੰਜਿਆਂ ਦੀਆਂ ਤਿੱਖੀਆਂ ਨਹੁੰਦਰਾਂ ਖੁੱਭ ਗਈਆਂ ਡੇਲੂ ਦੀਆਂ ਅੱਖਾਂ ‘ਚੋਂ ਖੂਨ ਨਿੱਕਲ ਆਇਆ ਉਹ ਧਰਤੀ ‘ਤੇ ਲੇਟਣ ਲੱਗ ਪਿਆ ਛਿੰਦੋ ਦੀਆਂ ਨਹੁੰਦਰਾਂ ਡੇਲੂ ਦੀਆਂ ਅੱਖਾਂ ਵਿੱਚ ਜ਼ਿਆਦਾ ਡੂੰਘੀਆਂ ਖੁੱਭ ਜਾਣ ਕਾਰਨ ਥੋੜ੍ਹੇ ਸਮੇਂ ਵਿੱਚ ਹੀ ਡੇਲੂ ਦੀ ਮੌਤ ਹੋ ਗਈ ਇਸ ਤਰ੍ਹਾਂ ਛਿੰਦੋ ਕੁੱਕੜੀ ਦੀ ਦਲੇਰੀ ਨੇ ਡੇਲੂ ਬਿੱਲੇ ਦੇ ਖੌਫ ਦਾ ਸਦਾ ਲਈ ਅੰਤ ਕਰ ਦਿੱਤਾ
ਸਿੱਖਿਆ:- ਬੱਚਿਓ! ਮੁਸੀਬਤ ਭਾਵੇਂ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਸਾਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਸਗੋਂ ਆਪਣੀ ਬੁੱਧੀ ਅਤੇ ਹਿਮੰਤ ਨਾਲ ਮੁਸੀਬਤ ਦਾ ਸਾਮਣਾ ਕਰਨਾ ਚਾਹੀਦਾ ਹੈ
ਮਾ. ਰਾਜਮਿੰਦਰਪਾਲ ਸਿੰਘ ਪਰਮਾਰ,
ਸ.ਅ. ਸਕੂਲ ਬੁਰਜ ਹਰੀ ਸਿੰਘ,
ਰਾਏਕੋਟ (ਲੁਧਿਆਣਾ)
ਮੋ. 88728-21900

ਪ੍ਰਸਿੱਧ ਖਬਰਾਂ

To Top