ਦਿੱਲੀ

ਡੈਨਮਾਰਕ ਮਹਿਲਾ ਨਾਲ ਦੁਰਾਚਾਰ ਮਾਮਲੇ ‘ਚ 5 ਦੋਸ਼ੀ ਕਰਾਰ

ਨਵੀਂ ਦਿੱਲੀ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਅੱਜਰ 2014 ‘ਚ ਡੈਨਮਾਰਕ ਦੀ 52 ਸਾਲਾ ਮਹਿਲਾ ਨਾਲ ਸਮੂਹਿਕ ਦੁਰਾਚਾਰ ਤੇ ਲੁੱਟ ਦੇ ਮਾਮਲੇ ‘ਚ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਰਮੇਸ਼ ਕੁਮਾਰ ਨੇ ਅੱਜ ਇਨ੍ਹਾਂ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦਿਆਂ ਸਜ਼ਾ ‘ਤੇ ਜਿਰਹ ਲਈ 9 ਜੂਨ ਦੀ ਮਿਤੀ ਤੈਅ ਕੀਤੀ ਹੈ। ਦੋਸ਼ੀਆਂ ‘ਚ ਮੁਹੰਮਦ ਰਾਜਾ, ਰਾਜੂ ਉਰਫ਼ ਚੱਕਾ, ਮਹਿੰਦਰ ਉਰਫ਼ ਗੰਜਾ, ਅਰਜੁਨ ਤੇ ਰਾਜੂ ਸ਼ਾਮਲ ਹਨ।

ਪ੍ਰਸਿੱਧ ਖਬਰਾਂ

To Top