ਡੋਰੀਅਨ ਤੂਫਾਨ ਕਾਰਨ ਟਰੰਪ ਨੇ ਰੱਦ ਕੀਤਾ ਪੋਲੈਂਡ ਦੌਰਾ

0
139
India, Pakistan, Trump

ਡੋਰੀਅਨ ਤੂਫਾਨ ਕਾਰਨ ਟਰੰਪ ਨੇ ਰੱਦ ਕੀਤਾ ਪੋਲੈਂਡ ਦੌਰਾ

ਉਪ ਰਾਸ਼ਟਰਪਤੀ ਮਾਈਕ ਪੇਂਸ ਆਉਣਗੇ ਪੋਲੈਂਡ

ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ’ਚ ਆਉਣ ਵਾਲੇ ਡੋਰੀਅਨ ਤੂਫਾਨ ਕਾਰਨ ਪੋਲੈਂਡ ਦਾ ਆਪਣਾ ਪ੍ਰਸਤਾਵਿਤ ਦੌਰਾ ਰੱਦ ਕਰ ਦਿੱਤਾ ਹੈ। ਉਹਨਾਂ ਦੀ ਥਾਂ ਹੁਣ ਉਪ ਰਾਸ਼ਟਰਪਤੀ ਮਾਈਕ ਪੇਂਸ ਪੋਲੈਂਡ ਆਉਣਗੇ। ਵਾੲ੍ਹੀਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਸ੍ਰੀ ਟਰੰਪ ਦੂਜੇ ਵਿਸ਼ਵਯੁੱਧ ਦੀ ਯਾਦ ’ਚ ਹੋਣ ਵਾਲੇ ਸਮਾਰੋਹ ’ਚ ਹਿੱਸਾ ਲੈਣ ਲਈ ਪੋਲੈਂਡ ਜਾਣ ਵਾਲੇ ਸਨ। ਅਮਰੀਕਾ ਦੇ ਰਾਸ਼ਟਰੀ ਤੂਫਾਨ ਕੇਂਦਰ ਅਨੁਸਾਰ ਪੂਏਰਤੋ ਰਿਕੋ ਵੱਲ ਵਧਣ ਤੋਂ ਬਾਅਦ ਡੋਰੀਅਨ ਤੂਫਾਨ ਦੇ ਅਗਲੇ ਤਿਨ ’ਚ ਚੌਥੀ ਸ੍ਰੇਣੀ ’ਚ ਤਬਦੀਲ ਹੋਣ ਅਤੇ ਫਲੋਰੀਡਾ ਦੇ ਪੂਰਬੀ ਤਟ ’ਤੇ ਪਹੰੁਚਣ ਦੀ ਉਮੀਦ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।