ਪੰਜਾਬ

ਤਰਨਤਾਰਨ : ਭਰਜਾਈ ਨੇ ਨਨਾਣ ਨੂੰ ਜਿੰਦਾ ਸਾੜਿਆ

ਤਰਨਤਾਰਨ। ਇੱਥੋਂ ਨੇੜਲੇ ਪਿੰਡ ਫਤਿਹ ਚੱਕ ‘ਚ ਇੱਕ ਨੌਜਵਾਨ ਲੜਕੀ ਨੂੰ ਬੇਰਹਿਮੀ ਨਾਲ ਜਿੰਦਾ ਸਾੜ ਕੇ ਮਾਰੇ ਜਾਣ ਦਾ ਸਮਾਚਾਰ ਹੈ। ਇੱਥੇ ਹੀ ਨਹੀਂ ਇਹ ਦੋਸ਼ ਲੜਕੀ ਦੀ ਭਰਜਾਈ ‘ਤੇ ਲੱਗਿਆ ਹੈ ਕਿ ਉਸ ਨੇ ਕਥਿਤ ਤੌਰ ‘ਤੇ ਉਸ ਨੂੰ ਸਾੜ ਕੇ ਮਾਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਲੜਕੀ ਦੀ ਅਰਥੀ ਨੂੰ ਕਬਜ਼ੇ ‘ਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਪੂਰੇ ਪਿੰਡ ‘ਚ ਸਹਿਮ ਦਾ ਮਾਹੌਲ ਹੈ। ਪੁਲਿਸ ਨੇ ਇਸ ਮਾਮਲੇ ‘ਚ 3 ਜਣਿਆਂ ਨੂੰ ਹਿਰਾਸਤ ‘ਚ ਲਿਆ ਹੈ ਤੇ ਉਨ੍ਹਾਂ ਤੋਂ ਪੂਰੇ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਪ੍ਰਸਿੱਧ ਖਬਰਾਂ

To Top