ਦੇਸ਼

ਤਾਂਤ੍ਰਿਕ ਤੋਂ ਮੁਕਤ ਕਰਵਾਏ 28 ਬੱਚੇ

ਮਹਾਰਾਸ਼ਟਰ। ਪੁਲਿਸ ਨੇ ਮੁੰਬਈ ਦੇ ਪੱਛਮੀ ਉਪਨਗਰ ਕਾਂਦਿਵਿਲੀਦੇ ਇੱਕ ਮਕਾਨ ‘ਚੋਂ 28 ਬੱਚਿਆਂ ਨੂੰ ਮੁਕਤ ਕਰਵਾਇਆ ਜਿਨ੍ਹਾਂ ‘ਚ 12 ਨਾਬਾਲਗ ਹਨ।
ਦੱਸਿਆ ਜਾ ਰਿਹਾ ਹੈ ਕਿ ਇੱਕ ਤਾਂਤ੍ਰਿਕ ਪੂਜਾ-ਪਾਠ ਦੇ ਨਾਂਅ ‘ਤੇ ਇਨ੍ਹਾਂ ਬੱਚਿਆਂ ਦਾ ਸੋਸ਼ਣ ਕਰ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਇੱਕ ਬੱਚੇ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਮਾਮਲੇ ਦੀ ਸੂਚਨਾ ਦਿੱਤੀ। ਉਨ੍ਹਾਂ ਦੀ ਸੂਚਨਾ ‘ਤੇ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਵੱਡੀ ਗਿਣਤੀ ‘ਚ ਤਾਂਤ੍ਰਿਕ ਦੇ ਚੁੰਗਲ ‘ਚ ਫਸੇ ਬੱਚੇ ਮਿਲੇ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੂਜੇ ਸੂਬਿਆਂ ਦੇ ਹਨ। ਪੁਲਿਸ ਨੇ ਇਸ ਮਾਮਲੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top