Breaking News

ਤਿੰਨ ਤਲਾਕ ਬਿੱਲ ਲਟਕਿਆ, ਰਾਜ ਸਭਾ ਅਣਮਿਥੇ ਸਮੇਂ ਲਈ ਮੁਲਤਵੀ

Tripple Talaq,  Bill, Delayed, Rajya Sabha, Adjourned, Parliament

ਏਜੰਸੀ
ਨਵੀਂ ਦਿੱਲੀ, 5 ਜਨਵਰੀ।
ਰਾਜ ਸਭਾ ਵਿੱਚ ਸਰਦ ਰੁੱਤ ਸੈਸ਼ਨ ਦੀ ਕਾਰਵਾਈ 9 ਸਰਕਾਰੀ ਬਿੱਲਾਂ ਨੂੰ ਪਾਸ ਕਰਨ ਤੋਂ ਬਾਅਦ ਅੱਜ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਈ ਪਰ ਵਿਰੋਧੀ ਧਿਰ ਦੇ ਸਖ਼ਤ ਵਿਰੋਧ ਕਾਰਨ ਤਿੰਨ ਤਲਾਕ ਨਾਲ ਸਬੰਧਿਤ ਬਿੱਲ ਲਟਕ ਗਿਆ।

ਲੋਕ ਸਭਾ ਨੇ ਤਿੰਨ ਤਲਾਕ ਬਿੱਲ ਨੂੰ ਪਾਸ ਕਰ ਦਿੱਤਾ ਸੀ। ਰਾਜ ਸਭਾ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਪਰ ਵਿਰੋਧੀ ਇਸ ਨੂੰ ਅਗਲੀ ਸੰਮਤੀ ਕੋਲ ਭੇਜੇ ਜਾਣ ਦੀ ਮੰਗ ਦੀ ਮੰਗ ‘ਤੇ ਅੜ ਗਏ ਜਿਸ ‘ਤੇਸਰਕਾਰ ਸਹਿਮਤ ਨਹੀਂ ਹੋਈ, ਜਿਸ ਕਾਰਨ ਇਹ ਬਿੱਲ ਲਟਕ ਗਿਆ।

ਲੋਕ ਸਭਾ ‘ਚ ਕੁੱਲ 12 ਬਿੱਲ ਹੋਏ ਪਾਸ

ਉੱਧਰ ਲੋਕ ਸਭਾ ਵਿੱਚ ਬਹੁਚਰਚਿਤ ਤਿੰਨ ਤਲਾਕ ਬਿੱਲ ਸਮੇਤ 12 ਪਿਬੱਲ ਪਾਸ ਕੀਤੇ ਗਏ ਪਰ ਵੱਖ-ਵੱਖ ਮੁੱਦਿਆਂ ‘ਤੇ ਹੰਗਾਮੇ ਕਾਰਨ 14 ਘੰਟੇ 51 ਮਿੰਟ ਦਾ ਸਮਾਂ ਬਰਬਾਦ ਵੀ ਹੋਇਆ।
ਗੁਜਰਾਤ ਵਿਧਾਨ ਸਭਾ ਚੋਣਾਂ ਕਾਰਨ ਇਹ ਸੈਸ਼ਨ ਦੇਰ ਨਾਲ ਸ਼ੁਰੂ ਹੋਇਆ। ਬੀਤੀ 15 ਦਸੰਬਰ ਤੋਂ ਸ਼ੁਰੂ ਹੋਏ ਇਸ ਸੈਸ਼ਨ ਦੀ ਕਾਰਵਾਈ ਅੱਜ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top