ਤੀਰਥ ਨਗਰੀ ‘ਚ ਸਿਆਸੀ ਨਗਾਰੇ, ਨਰਿੰਦਰ ਮੋਦੀ, ਰਾਹੁਲ-ਅਖਲੇਸ਼ ਨੇ ਇੱਕੋ ਦਿਨ ਕੱਢੇ ਰੋਡ ਸ਼ੋਅ

ਏਜੰਸੀ ਵਾਰਾਣਸੀ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਚੀਨ ਧਾਰਮਿਕ ਨਗਰੀ ਤੇ ਆਪਣੇ ਸੰਸਦੀ ਖੇਤਰ ਵਾਰਾਣਸੀ ‘ਚ ਤਿੰਨ ਰੋਜ਼ਾ ਚੋਣਾਵੀ ਪ੍ਰੋਗਰਾਮਾਂ ਦੀ ਸ਼ੁਰੂਆਤ ਨਿੱਘੇ ਰੋਡ ਸ਼ੋਅ ਨਾਲ ਕੀਤੀ ਲੰਕਾ ਸਥਿੱਤ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਮੁੱਖ ਗੇਟ ਸਿੰਹਦੁਆਰ ‘ਤੇ ਸਥਿੱਤ ਭਾਰਤ ਰਤਨ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀ ਦੇ ਬੁੱਤ ‘ਤੇ ਫੁੱਲ ਮਾਲਾ ਭੇਂਟ ਕਰਨ ਤੋਂ ਬਾਅਦ ਉਨ੍ਹਾਂ ਚੋਣਾਵੀ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ
ਬੀਐਚਯੂ ਤੋਂ ਮੰਦਿਰ ਤੱਕ ਦੇ ਰੋਡ ਸ਼ੋਅ ਦੌਰਾਨ ਭਾਜਪਾ ਵਰਕਰਾਂ ‘ਚ ਭਾਰੀ ਉਤਸ਼ਾਹ ਦਿਸਿਆ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਲਗਭਗ ਸੱਤ ਕਿਲੋਮੀਟਰ ਦੀ ਯਾਤਰਾ ਦੌਰਾਨ ਲੋਕਾਂ ਦਾ ਭਾਰੀ ਇਕੱਠ ਆ ਪੁੱਜਿਆ ਮੰਦਿਰ ਨੂੰ ਜਾਣ ਦੇ ਰਸਤੇ ‘ਚ ਬੀਐੱਚਯੂ ਦੇ ਵਿਦਿਆਰਥੀ- ਵਿਦਿਆਰਥਣਾਂ
ਨੇ ਸੜਕ ਕਿਨਾਰੇ  ਖੜੇ ਹੋ ਕੇ ਥਾਂ-ਥਾਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ
ਭਾਜਪਾ ਵਰਕਰਾਂ ਨੇ ਢੋਲ-ਨਗਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ‘ਸਮਰੱਥਨ ਮੋਦੀ-ਮੋਦੀ’, ‘ਹਰ-ਹਰ ਮੋਦੀ, ਘਰ-ਘਰ ਮੋਦੀ’ ਦੇ ਨਾਅਰੇ ਲਾ ਰਹੇ ਸਨ ਖੁੱਲ੍ਹੀ ਗੱਡੀ ‘ਤੇ ਸਵਾਰ ਮੋਦੀ ਦੀ ਇੱਕ ਝਲਕ ਪਾਉਣ ਲਈ ਮਕਾਨਾਂ ਦੀਆਂ ਛੱਤਾਂ ‘ਤੇ ਖੜੇ ਦਿਸੇ ਲੰਕਾ ਸਥਿੱਤ ਬੀਐਚਯੂ ਦੇ ਸਿੰਘ ਗੇਟ ‘ਤੇ ਹਜ਼ਾਰਾਂ ਭਾਜਪਾ ਵਰਕਰ ਮੌਜ਼ੂਦ ਸਨ
ਅੱਸੀ ਮੁਹੱਲੇ ਤੋਂ ਬਾਅਦ ਸਕੂਲੀ ਬੱਚਿਆਂ ਨੇ ਮੰਤਰੋਚਾਰਣ ਦਰਮਿਆਨ ਉਨ੍ਹਾਂ ਦਾ ਸਵਾਗਤ ਤੇ ਧੰਨਵਾਦ ਕੀਤਾ ਕਈ ਵਿਦੇਸ਼ੀ ਨੌਜਵਾਨ ਵੀ ਭਾਜਪਾ ਦੀ ਟੋਪੀ ਪਾ ਕੇ ਮੋਦੀ ਦੇ ਸਵਾਗਤ ‘ਚ ਖੜੇ ਦਿਸੇ ਪਾਰਟੀ ਵਕਰਰਾਂ ਦੇ ਹੱਥਾਂ ‘ਚ ਪਾਰਟੀ ਦੇ ਝੰਡੇ ਤੇ ਉਸੇ ਤਰ੍ਹਾਂ ਦੇ ਰੰਗ ਦੇ ਗੁਭਾਰੇ ਸਨ ਸਿੰਹ ਗੇਟ ‘ਤੇ ਮੌਜ਼ੂਦ ਹਜ਼ਾਰਾਂ ਲੋਕਾਂ ਨੇ ਮੋਦੀ ਨੂੰ ਫੁੱਲ ਤੇ ਮਾਲਾਵਾਂ ਨਾਲ ਸਵਾਗਤ ਕੀਤਾ
ਗੋਦੌਲੀਆ ਚੌਰਾਹੇ ‘ਤੇ ਸਭ ਤੋਂ ਜ਼ਿਆਦਾ ਭੀੜ ਨਜ਼ਰ ਆਈ ਮੁਸਲਿਮ ਬਹੁਲ ਇਲਾਕੇ ਸੋਨਾਰਪੁਰਾ ‘ਚ ਬਹੁਤ ਸਾਰੇ ਮੁਸਲਮਾਨ ਭਾਈ ਉਨ੍ਹਾਂ ਦੇ ਸਵਾਗਤ ‘ਚ ਖੜੇ ਨਜ਼ਰ ਆਏ ਮੋਦੀ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕੀਤਾ
ਮੋਦੀ ਦੇ ਕਾਲਭੈਰਵ ਮੰਦਿਰ ਪਹੁੰਚਣ ਤੋਂ ਪਹਿਲਾਂ ਕਾਂਗਰਸ-ਸਪਾ ਦੇ ਹਮਾਇਤੀ ਰਾਹੁਲ-ਅਖਿਲੇਸ਼ ਜਿੰਦਾਬਾਦ ਤੇ ਭਾਜਪਾ ਵਰਕਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ ਜਿਸ ਨਾਲ ਦੋਵਾਂ ਪੱਖਾਂ ਦੇ ਟਕਰਾਉਣ ਦੇ ਹਾਲਾਤ ਪੈਦਾ ਹੋ ਗਏ ਸਨ ਪੁਲਿਸ ਸੂਤਰਾਂ ਨੇ ਦੱਸਿਆ ਕਿ ਮੋਦੀ ਦੇ ਪ੍ਰੋਗਰਾਮ ਦੌਰਾਨ ਕੋਈ ਮੰਦਭਾਗੀ ਘਟਨਾ ਨਹੀਂ ਹੋਈ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ੍ਰੀ ਕਾਸ਼ੀ ਵਿਸ਼ਵਨਾਥ ਨਾਥ ਮੰਦਿਰ ਤੇ ਕਾਸ਼ੀ ਦੇ ਕੋਤਵਾਲ ਬਾਬਾ ਕਾਲਭੈਰਵ ਦੇ ਦਰਸ਼ਨ ਤੇ ਪੂਜਾ ਅਰਚਨਾ ਕੀਤੀ

ਸੱਚ ਕਹੂੰ ਨਿਊਜ਼
ਵਾਰਾਣਸੀ, 4 ਮਾਰਚ
ਵਾਰਾਣਸੀ ਅੱਜ ਸਾਰਾ ਦਿਨ ਸਿਆਸਤ ਦਾ ਅਖਾੜਾ ਬਣਿਆ ਰਿਹਾ ਜਿੱਥੇ ਸਵੇਰ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਨੂੰ ਕੇਸਰੀ ਰੰਗ ‘ਚ ਰੰਗ ਦਿੱਤਾ ਉੱਥੇ ਹੀ ਸ਼ਾਮ ਨੂੰ ਕਾਂਗਰਸ ਤੇ ਸਮਾਜਵਾਦੀ ਪਾਰਟੀ ਵੀ ਇਸ ਮਾਮਲੇ ‘ਚ ਪਿੱਛੇ ਨਹੀਂ ਰਹੀਆਂ ਸ਼ਾਮ ਸਮੇਂ ਕਾਂਗਰਸ ਤੇ ਸਪਾ ਵੱਲੋਂ ਵੀ ਵਾਰਾਣਸੀ ‘ਚ ਰੋਡ ਸ਼ੋਅ ਕੱਢਿਆ ਗਿਆ ਰੋਡ ਸ਼ੋਅ ‘ਚ ਪਹਿਲੀ ਵਾਰ ਡਿੰਪਲ ਯਾਦਵ-ਅਖਿਲੇਸ਼ ਯਾਦਵ ਤੇ ਰਾਹੁਲ ਗਾਂਧੀ ਦੇ ਨਾਲ ਦਿਖਾਈ ਦਿੱਤੀ ਕਚਹਿਰੀ ਅੰਬੇਦਕਰ ਚੌਂਕ ਤੇ ਰਾਹੁਲ ਗਾਂਧੀ ਤੇ ਅਖਿਲੇਸ਼ ਨੇ ਬਾਬਾ ਸਾਹਿਬ ਡਾ. ਬੀ. ਆਰ ਅੰਬੇਦਕਰ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਪਾਈਆਂ ਜਿਸ ਉਪਰੰਤ ਉਨ੍ਹਾਂ ਦਾ ਰੋਡ ਸ਼ੋਅ ਸ਼ਹਿਰ ਵੱਲ ਨੂੰ ਰਵਾਨਾ ਹੋ ਗਿਆ ਇਸ ਦੌਰਾਨ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ
ਇਸ ਰੋਡ ਸ਼ੋਅ ਨੂੰ ਇਤਿਹਾਸਕ ਦੱਸਿਆ ਉਨ੍ਹਾਂ ਆਪਣੇ ਸੰਬੋਧਨ ‘ਚ ਕਿਹਾ ਕਿ ਪੀਐੱਮ ਮੋਦੀ ਨੂੰ ਇਸ ਗੱਲ ਦਾ ਵਹਿਮ ਹੈ ਕਿ ਭਾਜਪਾ ਉੱਤਰ ਪ੍ਰਦੇਸ਼ ‘ਚ ਸਰਕਾਰ ਬਣਾਵੇਗੀ ਜਦਕਿ ਹਕੀਕਤ ਇਹ ਹੈ ਕਿ ਉਨ੍ਹਾਂ ਦੀਆਂ ਗੱਲਾਂ ‘ਚ ਕੋਈ ਫਸਣ ਵਾਲਾ ਨਹੀਂ ਹੈ ਉਨ੍ਹਾਂ ਕਿਹਾ ਕਿ ਇਹ ਚੋਣਾਂ ਉੱਤਰ ਪ੍ਰਦੇਸ਼ ਦਾ ਭਵਿੱਖ ਬਦਲਣ ਵਾਲੀਆਂ ਹਨ
ਆਪਣੇ ਸੰਬੋਧਨ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੂੰ ਪਹਿਲਾਂ ਇੱਥੋਂ ਦਿੱਲੀ ਤੇ ਫਿਰ ਗੁਜਰਾਤ ਵਾਪਸ ਭੇਜ ਦਿਵਾਂਗੇ ਰੋਡ ਸ਼ੋਅ ਦੌਰਾਨ ਬਨਾਰਸ ‘ਚ ਵੀ ਰਾਹੁਲ ਗਾਂਧੀ, ਅਖਿਲੇਸ਼ ਯਾਦਵ ਤੇ ਡਿੰਪਲ ਯਾਦਵ ਨੂੰ ਬਿਜਲੀ ਦੀਆਂ ਹੇਠਾਂ ਲਟਕਦੀਆਂ ਤਾਰਾਂ ਨਾਲ ਉਲਝਣਾ ਪਿਆ ਜਿਸ ਕਾਰਨ ਉਨ੍ਹਾਂ ਨੂੰ ਕਈ ਥਾਈਂ ਝੁਕਣਾ ਪਿਆ ਇਸ ਰੋਡ ਸ਼ੋਅ ਦੌਰਾਨ ਇਮਲਾਕ ਕਾਲੋਨੀ ‘ਚ ਭਾਜਪਾ ਅਤੇ ਸਪਾ-ਕਾਂਗਰਸ ਵਰਕਰਾਂ ‘ਚ ਹਲਕੀ ਝੜਪ ਵੀ ਹੋਈ