ਦਰਗਾਹ ਹਮਲਾ ਮਾਮਲਾ : ਪਾਕਿਸਤਾਨ ਨੇ ਢੇਰ ਕੀਤੇ 100 ਅੱਤਵਾਦੀ

ਸਹਿਵਾਨ। ਪਾਕਿਸਤਾਨ ਪ੍ਰਾਂਤ ਸਿੰਧ ਦੇ ਸਹਿਵਾਨ ‘ਚ ਲਾਲ ਸ਼ਹਿਬਾਜ ਕਲੰਦਰ ਸੂਫੀ ਦਰਗਾਹ ‘ਤੇ ਆਈਐਸਆਈਐਸ ਦੇ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ਤੋਂ ਇੱਕ ਦਿਨ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਕਾਰਵਾਈ ‘ਚ 100 ਤੋਂ ਵੱਧ ਅੱਤਵਾਦੀ ਮਾਰੇ ਗਏ।
ਫੌਜ ਦੀ ਮੀਡੀਆ ਇਕਾਈ ਆਈਐਸਪੀਆਰ ਨੇ ਕਿਹਾ ਕਿ ਬੀਤੀ ਰਾਤ ਵੱਡੀ ਗਿਣਤੀ ‘ਚ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਿਆਨ ‘ਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਅੱਤਵਾਦੀ ਕਿੱਥੇ ਮਾਰੇ ਗਏ ਤੇ ਕਿੱਥੋਂ ਗ੍ਰਿਫ਼ਤਾਰ ਕੀਤੇ ਗਏ।