Uncategorized

ਦਿੱਗਵਿਜੈ ਦੇ ਹਰ ਟਵੀਟ ਨਾਲ ਕਾਂਗਰਸ ਦੇ ਘਟਦੇ ਹਨ 10 ਲੱਖ ਵੋਟ : ਜੋਗੀ

ਰਾਏਪੁਰ : ਕਾਂਗਰਸ ਜਨਰਲ ਸਕੱਤਰ ਦਿਗਵਿਜੈ ਸਿੰਘ ‘ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਵਿਧਾਇਕ ਪੁੱਤਰ ਅਮਿਤ ਜੋਗੀ ਨੇ ਤਿੱਖਾ ਹਮਲਾ ਕਰਦਿਆਂ ਅੱਜ ਕਿਹਾ ਕਿ ਜਦੋਂ ਵੀ ਉਅ ਆਪਣਾ ਮੂੰਹ ਖੋਲ੍ਹਦੇ ਹਨ, ਟਵੀਟ ਕਰਦੇ ਹਨ ਤਾਂ ਕਾਂਗਰਸ ਦੇ 10 ਲੱਖ ਵੋਟ ਘਟ ਜਾਂਦੇ ਹਨ।
ਸ੍ਰੀ ਜੋਗੀ ਨੇ ਛੱਤੀਸਗੜ੍ਹ ‘ਚ ਕਾਂਗਰਸ ਛੱਡ ਕੇ ਨਵੀਂ ਪਾਰਟੀ ਦੇ ਗਠਨ ਦੇ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਫ਼ੈਸਲੇ ‘ਤੇ ਸ੍ਰੀ ਦਿਗਵਿਜੈ ਸਿੰਘ ਦੀ ਟਿੱਪਣੀ ‘ਤੇ ਅੱਜ ਜਾਰੀ ਬਿਆਨ ‘ਚ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਜਿੱਥੇ ਜਿੱਥੇ ਦਿੱਗੀ ਰਾਜਾ ਦੇ ਚਰਨ ਪਏ ਹਨ ਉਥੋਂ ਕਾਂਗਰਸ ਦਾ ਸਫ਼ਾਇਆ ਹੋਇਆ ਹੈ।
ਉੱਤਰ ਪ੍ਰਦੇਸ਼, ਅਸਮਾ, ਆਂਧਰਾ, ਤੇਲੰਗਾਨਾ, ਬਿਹਾਰ ਤੇ ਮੱਧ ਪ੍ਰਦੇਸ਼ ਇਸਦੇ ਉਦਾਹਰਨ ਹਨ। (ਵਾਰਤਾ)

ਪ੍ਰਸਿੱਧ ਖਬਰਾਂ

To Top