ਏਜੰਸੀ ਨਵੀਂ ਦਿੱਲੀ,
ਸੋਮਵਾਰ ਨੂੰ ਦਿੱਲੀ ‘ਚ ਗਰਮੀ ਨੇ ਦਸਤਕ ਦੇ ਦਿੱਤੀ ਹੈ ਦਿੱਲੀ ਵਾਸੀਆਂ ਨੇ ਵੀ ਗਰਮੀ ਮਹਿਸੂਸ ਕੀਤੀ ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਰਿਹਾ ਕੌਮੀ ਰਾਜਧਾਨੀ ‘ਚ ਘੱਟੋ-ਘੱਟ ਤਾਪਮਾਨ ਐਤਵਾਰ ਦੇ 15.6 ਡਿਗਰੀ ਸੈਲਸੀਅਸ ਦੇ ਮੁਕਾਬਲੇ ਲਗਭਗ ਇੱਕ ਡਿਗਰੀ ਜ਼ਿਆਦਾ ਰਿਹਾ ਮੌਸਮ ਵਿਭਾਗ ਦੇ ਪੂਰਵਅਨੁਮਾਨ ਅਨੁਸਾਰ ਆਉਣ ਵਾਲੇ ਦਿਨਾਂ ‘ਚ ਆਸਮਾਨ ਸਾਫ਼ ਰਹੇਗਾ ਵਿਭਾਗ ਨੇ ਦੱਸਿਆ ਕਿ ਮੰਗਲਵਾਰ ਦਾ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਤੇ 16 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ