ਦਿੱਲੀ

ਦਿੱਲੀ ‘ਚ ਨਵੇਂ ਸਿਰਿਓਂ ਬਣ ਰਿਹੈ ਅਪਰਾਧੀਆਂ ਦਾ ਰਿਕਾਰਡ

ਨਵੀਂ ਦਿੱਲੀ,  (ਏਜੰਸੀ) ਰਾਜਧਾਨੀ ‘ਚ ਲਗਾਤਾਰ ਬਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਧਿਆਨ ‘ਚ ਰੱਖਦਿਆਂ ਦਿੱਲੀ ਪੁਲਿਸ ਪਿਛਲੇ ਪੰਜ ਸਾਲਾਂ ਤੋਂ ਸਰਗਰਮ ਅਪਰਾਧੀਆਂ ਦਾ ਰਿਕਾਰਡ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ
ਸੂਤਰਾਂ ਅਨੁਸਾਰ ਦਿੱਲੀ ਪੁਲਿਸ ਕਮਿਸ਼ਨਰ ਅਲੋਕ ਕੁਮਾਰ ਵਰਮਾ ਦੇ ਹੁਕਮ ਅਨੁਸਾਰ ਇਸ ਲਈ ਹਰ ਜ਼ਿਲ੍ਹੇ ਦੇ ਡੀਸੀ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਇਲਾਕੇ ਦੇ ਥਾਣਾ ਪ੍ਰਮੁੱਖਾਂ ਨੂੰ ਇਹ ਕੰਮ ਸੌਂਪਣ ਤਿਆਰ ਰਿਕਾਰਡ ਨੂੰ ਆਖ਼ਰ ਪੁਲਿਸ ਦਫ਼ਤਰ ਭੇਜਿਆ ਜਾਵੇਗਾ, ਜਿੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸਮੀਖਿਆ ਕੀਤੇ ਜਾਣ ਤੋਂ ਬਾਅਦ ਅਪਰਾਧੀਆਂ ਖਿਲਾਫ਼ ਜ਼ਰੂਰਤ ਅਨੁਸਾਰ ਕਾਰਵਾਈ ਦੀ ਯੋਜਨਾ ਤਿਆਰ ਕੀਤੀ ਜਾਵੇਗੀ
ਪੁਲਿਸ ਅਨੁਸਾਰ ਦਿੱਲੀ ‘ਚ ਹੋ ਰਹੇ ਅਪਰਾਧਾਂ ਨੂੰ ਵੇਖਦਿਆਂ ਇਸ ਵਾਰ ਉਸਦਾ ਵਿਸ਼ੇਸ਼ ਤੌਰ ‘ਤੇ ਧਿਆਨ ਰਿਸ਼ਵਤਖੋਰੀ, ਫਿਰੌਤੀ, ਸੱਟਾ, ਨਜਾਇਜ਼ ਕਬਜ਼ੇ ਅਤੇ ਡਰੱਗ ਤਸਕਰੀ ਕਰਨ ਵਾਲੇ ਗਿਰੋਹਾਂ ‘ਤੇ ਹੈ ਉਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸੰਗਠਿਤ ਅਪਰਾਧ ਕਰਨ ਵਾਲਿਆਂ ਖਿਲਾਫ਼ ਜ਼ਰੂਰਤ ਪਈ ਤਾਂ ਮਕੋਕਾ ਵੀ ਲਾਇਆ ਜਾ ਸਕਦਾ ਹੈ
ਪੁਲਿਸ ਦਾ ਕਹਿਣਾ ਹੈ ਕਿ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ‘ਚ ਅਪਰਾਧਾਂ ਦਾ ਜੋ ਰਿਕਾਰਡ ਰਿਹਾ ਹੈ, ਉਸ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪੂਰਵੀ ਅਤੇ ਉੱਤਰ ਪੂਰਵੀ ਦਿੱਲੀ ‘ਚ ਜ਼ਿਆਦਾਤਰ ਅਪਰਾਧ ਠੱਗੀ ਦੇ ਜਾ ਫਿਰ ਆਪਸੀ ਰੰਜਿਸ਼ ਦੇ ਹੁੰਦੇ ਹਨ
ਕਿ ਬਾਹਰੀ ਅਤੇ ਦੱਖਣ ਪੱਛਮੀ ਦਿੱਲੀ ਦੇ ਸੰਗਠਿਤ ਅਪਰਾਧ ਜ਼ਿਆਦਾ ਹੁੰਦੇ ਹਨ
ਇਹਨਾਂ ਇਲਾਕਿਆਂ ‘ਚ ਵੱਡੇ-ਵੱਡੇ ਗਿਰੋਹ ਸਰਗਰਮ ਹਨ ਇਹਨਾਂ ‘ਚ ਕਈ ਅਜਿਹੇ ਗਿਰੋਹ ਵੀ ਹਨ, ਜਿਹਨਾਂ ਦਾ ਕੌਮਾਂਤਰੀ ਨੈੱਟਵਰਕ ਹੈ

ਪ੍ਰਸਿੱਧ ਖਬਰਾਂ

To Top