ਦਿੱਲੀ ਪੁੱਜੇ ਜਾਟ ਅੰਦੋਲਨਕਾਰੀ

ਨਵੀਂ ਦਿੱਲੀ। ਉੱਤਰੀ ਸੂਬਿਆਂ ਤੋਂ ਜਾਟ ਭਾਈਚਾਰੇ ਦੇ ਹਜ਼ਾਰਾਂ ਮੈਂਬਰ ਹਰਿਆਣਾ ‘ਚਜਾਰੀ ਅੰਦੋਲਨ ਨੂੰ ਹਮਾਇਤ ਦੇਣ ਲਈ ਵੀਰਵਾਰ ਨੂੰ ਏਥੇ ਜੰਤਰ ਮੰਤਰ ਪੁੱਜੇ। ਜਾਟ ਅੰਦੋਲਨਕਾਰੀ ਨੌਕਰੀਆਂ ਤੇ ਸਿੱਖਿਆ ‘ਚ ਰਾਖਵਾਂਕਰਨ ਦੀ ਮੰਗ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਯੂਪੀ, ਹਰਿਆਣਾ ਉੱਤਰਾਖੰਡ, ਦਿੱਲੀ ਤੇ ਪੰਜਾਬ ਦੇ ਜਾਟ ਅੰਦੋਲਨਕਾਰੀਆਂ ਨੂੰ ਪ੍ਰਦਰਸ਼ਨ ਸਥਾਨ ਵੱਲ ਜਾਣ ਵਾਲੀਆਂ ਸੜਕਾਂ ਭਰ ਗਈਆਂ ਜਿਸ ਦੌਰਾਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।