ਅਨਮੋਲ ਬਚਨ

ਦੀਨਤਾ ਨਿਮਰਤਾ ਨਾਲ ਮਿਲਦਾ ਹੈ ਪ੍ਰਭੂ ਪ੍ਰੇਮ : ਪੂਜਨੀਕ ਗੁਰੂ ਜੀ

Humility, Humility, Lord, Love

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਜਿਸ ਦੇ ਅਰਬਾਂ-ਖਰਬਾਂ ਨਾਮ ਹਨ, ਉਹ ਹਰ ਕਿਸੇ ਦੇ ਅੰਦਰਲੇ ਪਿਆਰ ਨੂੰ ਵੇਖਦਾ ਹੈ ਇਨਸਾਨ ਦੇ ਅੰਦਰ ਦੀ ਤੜਫ਼, ਪਾਕ ਮੁਹੱਬਤ ਨੂੰ ਵੇਖਦਾ ਹੈ ਉਹ ਮਾਲਕ ਕਿਸੇ ਦੇ ਵਿਖਾਵੇ, ਜਾਤ, ਪੈਸੇ ਜਾਂ ਕਿਸੇ ਦੇ ਰੋਅਬ ਦੇ ਹੇਠਾਂ ਝੁਕਦਾ ਨਹੀਂ ਹੈ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਪਾਇਆ ਜਾ ਸਕਦਾ ਹੈ ਪਰ ਝੁਕਾਇਆ ਨਹੀਂ ਜਾ ਸਕਦਾ ਆਦਮੀ ਜਦੋਂ ਝੁਕਦਾ ਹੈ ਤਾਂ ਝੁਕ ਕੇ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰ ਜਦੋਂ ਆਦਮੀ ਅੱਲ੍ਹਾ ਨੂੰ ਝੁਕਾਉਣ ਲਈ ਚੱਲਦਾ ਹੈ ਤਾਂ ਖੁਦ ਹੀ ਟੁਕੜੇ-ਟੁਕੜੇ ਹੋ ਕੇ ਖਤਮ ਹੋ ਜਾਂਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਲਈ ਹੰਕਾਰ ਨਹੀਂ ਕਰਨਾ ਚਾਹੀਦਾ ਦੀਨਤਾ-ਨਿਮਰਤਾ ਨਾਲ ਝੁਕ ਕੇ ਉਸ ਮਾਲਕ ਤੋਂ ਮਾਲਕ ਨੂੰ ਪ੍ਰਾਪਤ ਕਰਨ ਲਈ ਦੁਆ ਕਰਨੀ ਚਾਹੀਦੀ ਹੈ ਜੋ ਦੀਨਤਾ-ਨਿਮਰਤਾ ਧਾਰਨ ਕਰਦੇ ਹਨ ਉਨ੍ਹਾਂ ਨੂੰ ਮਾਲਕ ਮਿਲ ਵੀ ਜਾਂਦਾ ਹੈ ਮਾਲਕ ਇਹ ਵੇਖਦਾ ਹੈ ਕਿ ਕਿਸ ਦੇ ਅੰਦਰ ਪਿਆਰ ਹੈ ਅਤੇ ਕਿਸ ਦੇ ਅੰਦਰ ਈਰਖਾ ਇੱਕ ਮੁਰੀਦ ਨੂੰ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਕਿਹੋ-ਜਿਹਾ ਹੋਣਾ ਚਾਹੀਦਾ ਹੈ? ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਬਣਨ ਤੋਂ ਪਹਿਲਾਂ ਇਨਸਾਨ ਇਹ ਵੇਖੇ ਕਿ ਉਸ ਦੇ ਗੁਰੂ ਦੀ ਕੋਈ ਗਰਜ਼ ਤਾਂ ਨਹੀਂ, ਕੋਈ ਪੈਸਾ, ਜ਼ਮੀਨ-ਜਾਇਦਾਦ, ਨੋਟਾਂ-ਵੋਟਾਂ ਦਾ ਚੱਕਰ ਤਾਂ ਨਹੀਂ ਚਲਾਉਂਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਰਥ ਤਾਂ ਨਹੀਂ ਰੱਖਦਾ? ਜੇਕਰ ਗੁਰੂ ਅਜਿਹਾ ਨਹੀਂ ਹੈ, ਉਹ ਨਿਹਸਵਾਰਥ ਭਾਵਨਾ ਨਾਲ ਅੱਲ੍ਹਾ, ਵਾਹਿਗੁਰੂ ਦਾ ਨਾਮ ਦਿੰਦਾ ਹੈ, ਬਦਲੇ ‘ਚ ਤੁਹਾਥੋਂ ਕੁਝ ਨਹੀਂ ਲੈਂਦਾ ਬੁਰਾਈਆਂ, ਬੁਰੇ ਕਰਮ ਛੁਡਵਾਉਂਦਾ ਹੈ ਅਤੇ ਅੱਲ੍ਹਾ, ਮਾਲਕ ਦੀ ਚਰਚਾ ਕਰਵਾਉਂਦਾ ਹੈ ਤਾਂ ਉਸ ਨੂੰ ਗੁਰੂ ਧਾਰਨ ਕਰੋ, ਰਾਮ ਦਾ ਨਾਮ ਲਓ ਅਤੇ ਬਚਨ ਦੇ ਕੇ ਪੂਰਨ ਸ਼ਿਸ਼ ਬਣ ਜਾਓ ਫਿਰ ਮੁਰੀਦ ਉਹ ਹੈ ਜੋ ਮਰ-ਮਿਟਦਾ ਹੈ ਆਪਣੇ ਗੁਰੂ, ਮੁਰਸ਼ਿਦੇ-ਕਾਮਲ ਦੇ ਬਚਨਾਂ ‘ਤੇ ਪੂਰਾ ਅਮਲ ਕਰਦਾ ਹੈ ਇਨਸਾਨ ਨੂੰ ਜਦੋਂ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਮਾਲਕ ਦਾ ਪਿਆਰ ਮਿਲੇ ਤਾਂ ਉਸ ਨੂੰ ਇਹ ਨਹੀਂ ਵੇਖਣਾ ਚਾਹੀਦਾ  ਕਿ ਕਿਸ ਨੂੰ ਕੀ ਮਿਲਿਆ, ਕੀ ਨਹੀਂ ਮਿਲਿਆ, ਕਿਉਂਕਿ ਅਜਿਹਾ ਕਰਨ ਨਾਲ ਆਦਮੀ ਆਪਣਾ ਸਭ ਕੁਝ ਗੁਆ ਬੈਠਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਆਪਣੇ ਪਿਆਰ,  ਆਪਣੀ ਮੁਹੱਬਤ ਨਾਲ ਨਿਵਾਜ਼ ਦੇਵੇ ਤਾਂ ਇਹ ਬਹੁਤ ਵੱਡੀ ਗੱਲ ਹੈ ਪਰ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਬੇਪਰਵਾਹ ਜੀ ਨੇ ਭਜਨਾਂ ‘ਚ ਸਾਫ਼ ਲਿਖਿਆ ਹੈ ਕਿ ‘ਨਾਮ ਧਿਆਨੇ ਵਾਲੇ ਹੰਕਾਰ ਮੇਂ ਨਾ ਆਨਾ, ਕਰੀ-ਕਰਾਈ ਭਗਤੀ ਮਾਟੀ ਮੇਂ ਨਾ ਮਿਲਾਨਾ’ ਤੂੰ ਨਾਮ ਜਪਿਆ, ਭਗਤੀ-ਇਬਾਦਤ ਕੀਤੀ, ਅੱਲ੍ਹਾ, ਮਾਲਕ ਨੇ ਤੈਨੂੰ ਦਰਸ਼ਨ ਦਿੱਤੇ ਅਤੇ ਜੇਕਰ ਤੂੰ ਹੰਕਾਰ ‘ਚ ਆ ਗਿਆ ਤਾਂ ਕਰੀ-ਕਰਾਈ ਭਗਤੀ ਨੂੰ ਖਤਮ ਕਰ ਸਕਦਾ ਹੈਂ ਹਾਥੀ ਜਦੋਂ ਨਹਾਉਂਦਾ ਹੈ ਤਾਂ ਚਿੱਕੜ ਨੂੰ ਆਪਣੇ ‘ਤੇ ਸੁੱਟ ਲੈਂਦਾ ਹੈ ਉਸੇ ਤਰ੍ਹਾਂ ਜਦੋਂ ਤੁਸੀਂ ਸੇਵਾ-ਸਿਮਰਨ ਕਰਦੇ ਹੋ ਤਾਂ ਮਾਲਕ ਦਾ ਰਹਿਮੋ-ਕਰਮ ਤੁਹਾਨੂੰ ਪ੍ਰਾਪਤ ਹੋਵੇਗਾ ਫਿਰ ਤੁਸੀਂ ਦੀਨਤਾ-ਨਿਮਰਤਾ ਦੇ ਗਹਿਣੇ ਪਹਿਨ ਲਓ ਅਤੇ ਹੰਕਾਰ ਨਾ ਆਉਣ ਦਿਓ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top