ਦੇਸ਼

ਦੁਖੀ ਕਿਸਾਨਾਂ ਨੇ ਸੜਕ ‘ਤੇ ਖਿਲਾਰਿਆ ਪਿਆਜ਼

ਕਰਨਾਵਦ (ਦੇਵਾਸ)। ਇੰਦੌਰ-ਬੈਤੂਲ ਰਾਜਮਾਰਗ ਸਥਿੱਤ ਕਰਨਾਵਦ ਫਾਟਾ ‘ਤੇ ਅੱਜ ਸਵੇਰੇ ਕਰਨਾਵਦ, ਬਰਖੇੜਾਸੋਮਾ, ਝਿਕੜਾਖੇੜਾ ਤੇ ਦੇਹਰੀਆਸਾਹੂ ਦੇ ਲਗਭਗ 200 ਕਿਸਾਨਾਂ ਨੇ ਪਿਆਜ਼ ਦੀ ਘੱਟ ਕੀਮਤ ਮਿਲਣ ਤੋਂ ਨਾਰਾਜ਼ ਹੋ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਟਰੈਕਟਰ-ਟਰਾਲੀ ‘ਚ ਭਰ ਕੇ 20 ਕੁਇੰਟਲ ਦੇ ਲਗਭਗ ਪਿਆਜ਼ ਸੜਕ ‘ਤੇ ਖਿਲਾਰ ਦਿੱਤਾ।  ਜਿਸ ਨਾਲ ਆਵਾਜਾਈ ਠੱਪ ਹੋ ਗਈ।  ਕਿਸਾਨਾਂ ਨੇ  ਦੱਸਿਆ ਕਿ ਪਿਆਜ਼ ਥੋਕ ਭਾਵ ‘ਚ 3 ਤੋਂ 4 ਰੁਪਏ ਕਿਲੋ ਵਿਕ ਰਿਹਾ ਹੈ। ਅਜਿਹੇ ‘ਚ ਲਾਗਤਾ ਮੁੱਲ ਵੀ ਨਹੀਂ ਮੁੜ ਰਿਹਾ।

ਪ੍ਰਸਿੱਧ ਖਬਰਾਂ

To Top