ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਚੀਨ ‘ਚ ਉਡਾਣ ਭਰੀ

World, Largest, Airoplan, Fly, China

ਏਜੰਸੀ
ਬੀਜਿੰਗ, 25 ਦਸੰਬਰ 

ਪਾਣੀ ਅਤੇ ਧਰਤੀ ‘ਤੇ ਉਡਾਣ ਭਰਨ ਵਿਚ ਸਮਰੱਥ ਚੀਨ ਦੇ ਪਹਿਲੇ ਐਂਫੀਬੀਅਸ ਜਹਾਜ਼ ਨੇ ਐਤਵਾਰ ਨੂੰ ਪਹਿਲੀ ਉਡਾਣ ਭਰੀ ਜਹਾਜ਼ ਨੇ ਦੱਖਣੀ ਚੀਨ ਸਾਗਰ ਦੇ ਵਿਵਾਦਤ ਸ਼ਹਿਰ ਝੁਹਾਈ ਤੋਂ ਉਡਾਣ ਭਰੀ ਇਸ ਜਹਾਜ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਮੰਨਿਆ ਜਾ ਰਿਹਾ ਹੈ ਚੀਨ ਫੌਜੀ ਸਮਰੱਥਾ ਵਧਾਉਣ ਵਿਚ ਲੱਗਾ ਹੋਇਆ ਹੈ ਅਤੇ ਇਸ ਜਹਾਜ਼ ਦੀ ਸਫਲ ਉਡਾਣ ਨਾਲ ਚੀਨ ਦੀ ਸ਼ਕਤੀ ਵਿਚ ਵਾਧਾ ਹੋਵੇਗਾ ਜਹਾਜ਼ ਏਜੀ 600 ਨੇ ਜਿਨਵਾਨ ਹਵਾਈ ਅੱਡੇ ਤੋਂ ਉਡਾਣ ਭਰੀ ਇਸ ਦਾ ਛੋਟਾ ਨਾਂਅ ‘ਕੁਨਲਾਂਗ’ ਹੈ

ਇਹ ਉਡਾਣ ਇੱਕ ਘੰਟੇ ਤੱਕ ਚੱਲੀ ਨਿਊਜ਼ ਏਜੰਸੀ ਸ਼ਿਨਹੁਆ ਅਨੁਸਾਰ ਏਜੀ 600 ਦੇ ਚੀਫ਼ ਡਿਜ਼ਾਈਨਰ ਹੁਆਂਗ ਨੇ ਕਿਹਾ ਕਿ ਇਸ ਸਫਲ ਉਡਾਣ ਨੇ ਚੀਨ ਨੂੰ ਦੁਨੀਆ ਦੇ ਵੱਡੇ ਜਹਾਜ਼ ਵਿਕਸਿਤ ਕਰਨ ਵਿਚ ਸਮਰੱਥ ਕੁਝ ਦੇਸ਼ਾਂ ਵਿਚ ਸ਼ਾਮਲ ਕਰ ਦਿੱਤਾ ਹੈ ਜਹਾਜ਼ ਨੂੰ ਵਿਕਸਿਤ ਕਰਨ ਵਾਲੇ ਐਵੀਏਸ਼ਨ ਇੰਡਸਟ੍ਰੀ ਕਾਰੋਪਰੇਸ਼ਨ ਚਾਇਨਾ ਨੇ ਕਿਹਾ ਕਿ ਜਹਾਜ਼ ਚਾਰ ਘਰੇਲੂ ਟਰਬੋਪ੍ਰਾਪ ਇੰਜਣ ਦੁਆਰਾ ਸੰਚਾਲਿਤ ਹੈ ਤੇ ਇਸ ਦਾ ਢਾਂਚਾ 39.6 ਮੀਟਰ ਲੰਬਾ ਹੈ ਏਵੀਆਈਸੀ ਸੂਤਰਾਂ ਅਨੁਸਾਰ ਐਂਫੀਬੀਆਸ ਜਹਾਜ਼ ਜ਼ਿਆਦਾ ਤੋਂ ਜ਼ਿਆਦਾ 53.5 ਟਨ ਭਾਰ ਚੁੱਕ ਸਕਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।