ਦਿੱਲੀ

ਦੇਸ਼ ‘ਚ ਹੀ ਬਣੇਗੀ ਲੀਥੀਅਮ ਆਇਨ ਬੈਟਰੀ

ਨਵੀਂ ਦਿੱਲੀ,  (ਏਜੰਸੀ) ਮੋਬਾਇਲ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਤੱਕ ਅਰਬਾਂ ਦੀ ਗਿਣਤੀ ‘ਚ ਲੀਥਿਅਮ ਆਇਨ ਬੈਟਰੀ ਦੀ ਵਰਤੋਂ ਹੁੰਦੀ ਹੈ ਅਤੇ ਹੁਣ ਤੱਕ ਇਸ ਲਈ ਅਸੀਂ ਪੂਰੀ ਤਰ੍ਹਾਂ ਆਯਾਤ ‘ਤੇ ਨਿਰਭਰ ਹਾਂ ਪਰ ਜਲਦ ਹੀ ਇਨ੍ਹਾਂ ਬੈਟਰੀਆਂ ਦਾ ਨਿਰਮਾਣ ਦੇਸ਼ ‘ਚ ਹੀ ਸ਼ੁਰੂ ਹੋ ਜਾਵੇਗਾ ਤਮਿਲਨਾਡੂ ਸਥਿਤ ਸੈਂਟਰਲ ਇਲੈਕਟ੍ਰੋਕੈਮੀਕਲ ਰਿਸਰਚ ਇੰਸਟੀਟਿਊਟ, ਕਾਰੈਕੁਡੀ ਨੇ ਸਵਦੇਸ਼ੀ ਲੀਥਿਅਮ ਆਇਨ ਬੈਟਰੀ ਬਣਾਈ ਹੈ ਜਿਸਦਾ ਵਿਕਾਸ ਆਖਰੀ ਗੇੜ ‘ਚ ਹੈ ਇਹ ਸੰਸਥਾਨ ਵਿਗਿਆਨ ਅਤੇ ਤਕਨੀਕੀ ਅਨੁਸੰਧਾਨ ਪ੍ਰੀਸ਼ਦ (ਸੀਐਸਆਈਆਰ) ਤਹਿਤ ਕੰਮ ਕਰਦਾ ਹੈ ਇੰਸਟੀਟਿਊਟ ਦੇ ਡਾਇਰੈਕਟਰ ਪ੍ਰੋ.ਵਿਜੈ ਮੋਹਨ ਪਿਲਈ ਨੇ ਯੂਨੀਵਾਤਰਾ ਨੂੰ ਦੱਸਿਆ ਕਿ ਹਾਲੇ 3.8 ਵੋਲਟ ਵਾਲੀ 400 ਐਮਏਐਚ ਸਮਰੱਥਾ ਦੀਆਂ ਬੈਟਰੀਆਂ ਦਾ ਦੋ ਵਾਟ ਤੱਕ ਦੇ ਸੌਰ ਲੈਂਪਾਂ ‘ਤੇ ਪ੍ਰੀਖਣ ਕੀਤਾ ਗਿਆ ਹੈ ਇਸਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਇੰਸਟੀਟਿਊਟ ਦੇ ਚੇਨੱਈ ਸਥਿਤ ਵਿਸਤਾਰ ਕੇਂਦਰ ‘ਚ ਰੋਜ਼ਾਨਾ 100 ਪ੍ਰੋਟੋਟਾਈਪ ਬੈਟਰੀਆਂ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਦੇਸ਼ ‘ਚ ਅਰਬਾਂ ਦੀ ਗਿਣਤੀ ‘ਚ ਮੋਬਾਇਲ ਫੋਨ, ਲੈਪਟਾਪ, ਟੈਬਲੇਟ ਆਦਿ ਵਰਤੋਂ ਰਹੇ ਹਨ ਇਨ੍ਹਾਂ ‘ਚ ਲੱਗਣ ਵਾਲੀ ਬੈਟਰੀ ਲੀਥਿਅਮ ਆਇਨ ਬੈਟਰੀ ਹੀ ਹੈ

ਪ੍ਰਸਿੱਧ ਖਬਰਾਂ

To Top