Breaking News

ਦੇਸ਼ ‘ਚ 1597 ਵਿਅਕਤੀਆਂ ‘ਤੇ ਹੈ ਇੱਕ ਡਾਕਟਰ

ਏਜੰਸੀ, ਨਵੀਂ ਦਿੱਲੀ, 6 ਫਰਵਰੀ

ਦੇਸ਼ ‘ਚ ਐਲੋਪੈਥੀ ਮੈਡੀਕਲ ਪ੍ਰਣਾਲੀ ਦੇ ਕੁੱਲ 10 ਲੱਖ 41 ਹਜ਼ਾਰ ਤੋਂ  ਵੱਧ ਡਾਕਟਰ ਮੌਜ਼ੂਦ ਹਨ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਿਨੀ ਕੁਮਾਰ ਚੌਬੇ ਨੇ ਅੱਜ ਰਾਜਸਭਾ ‘ਚ ਇੱਕ ਲਿਖਤੀ ਜਵਾਬ ‘ਚ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਭਾਰਤੀ ਆਯੁਰਵਿਗਿਆਨ ਪਰਿਸ਼ਦ ਦੀ ਸੂਚਨਾ ਅਨੁਸਾਰ 30 ਸਤੰਬਰ 2017 ਤੱਕ ਦੇਸ਼ ‘ਚ ਕੁੱਲ

10 ਲੱਖ 41 ਹਜ਼ਾਰ 395 ਐਲੋਪੈਥਿਕ ਡਾਕਟਰ ਹਨ ਉਨ੍ਹਾਂ ਕਿਹਾ ਕਿ ਅਜਿਹਾ ਅਨੁਮਾਨ ਹੈ ਕਿ ਚਾਲੂ ਸੇਵਾ ਲਈ ਅਸਲ ਰੂਪ ‘ਚ ਲਗਭਗ 80 ਫੀਸਦੀ ਭਾਵ ਲਗਭਗ ਅੱਠ ਲੱਖ 33 ਹਜ਼ਾਰ ਡਾਕਟਰ ਸੇਵਾ ਲਈ ਮੁਹੱਈਆ ਹੋ ਸਕਦੇ ਹਨ ਅੰਕੜਿਆਂ ਅਨੁਸਾਰ ਇੱਕ ਅਰਬ 33 ਕਰੋੜ ਦੀ ਅਬਾਦੀ ਦੇ ਹਿਸਾਬ ਨਾਲ 1597 ਲੋਕਾਂ ‘ਤੇ ਇੱਕ ਡਾਕਟਰ ਮੁਹੱਈਆ ਹੈ ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਅਨੁਸਾਰ ਪ੍ਰਤੀ ਇੱਕ ਹਜ਼ਾਰ ਲੋਕਾਂ ‘ਤੇ ਇੱਕ ਡਾਕਟਰ ਹੋਣਾ ਚਾਹੀਦਾ ਹੈ

ਪ੍ਰਸਿੱਧ ਖਬਰਾਂ

To Top