ਦੇਸ਼ ਦੇ ਵਿਰੋਧੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ : ਪ੍ਰਣਬ ਮੁਖਰਜੀ

ਏਜੰਸੀ ਚੇੱਨਈ, 
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਭਾਰਤ ਨੂੰ ਬਹੁ-ਧਰੁਵੀ ਤੇ ਬਹੁਪੱਖੀ ਦੁਨੀਆ ‘ਚ ਇੱਕ ਜ਼ਿੰਮੇਵਾਰ ਤੇ ਉੱਭਰਦੀ ਸ਼ਕਤੀ ਕਰਾਰ ਦਿੰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਵਿਰੁੱਧ ਨਾਪਾਕ ਮਨਸੂਬੇ ਰੱਖਣ ਵਾਲਿਆਂ ਖਿਲਾਫ਼ ਸਖਤੀ ਨਾਲ ਨਜਿੱਠਣਾ ਬਦਲਦੇ ਸਮੇਂ ਦੀ ਮੰਗ ਹੈ ਪ੍ਰਣਬ ਨੇ ਇੱਥੇ ਤਾਮਬਰਮ ਸਥਿੱਤ ਏਅਰਫੋਰਸ ਸਟੇਸ਼ਨ ‘ਚ 125 ਹੈਲੀਕਾਪਟਰ ਸਕਵਾਡ੍ਰਨ ਨੂੰ ‘ਸਟੈਂਡਰਡ’ ਤੇ ਮੈਕੇਨੀਕਲ ਟਰੇਨਿੰਗ ਇੰਸਟੀਚਿਊਟ (ਐੱਮਟੀਆਈ) ਨੂੰ ‘ਕਲਰਸ’ ਪ੍ਰਦਾਨ ਕਰਨ ਤੋਂ ਬਾਅਦ ਇੱਕ ਪ੍ਰੋਗਰਾਮ ‘ਚ ਕਿਹਾ ਕਿ ਦੁਸ਼ਮਣਾਂ ਖਿਲਾਫ਼ ਕਰਾਰਾ ਜਵਾਬ ਦੇਣ ਤੋਂ ਇਲਾਵਾ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਨਾਲ ਵੀ ਸਖ਼ਤੀ ਨਾਲ ਨਜਿੱਠਿਆ ਜਾਵੇ
ਭਾਰਤ ਦੇ ਹਥਿਆਰਬੰਦ ਫੌਜਾਂ ਨੇ ਕੁਦਰਤੀ ਆਫਤਾਂ ਦੌਰਾਨ ਲੋਕਾਂ ਦੀ ਸਹਾਇਤਾ ਸਭ ਤੋਂ ਅੱਗੇ ਆ ਕੇ ਕੀਤੀ ਹੈ ਉਨ੍ਹਾਂ ਕਿਹਾ ਕਿ ਉੱਤਰਾਖੰਡ, ਜੰਮੂ, ਕਸ਼ਮੀਰ ਤੇ ਤਾਮਿਲਨਾਡੂ ‘ਚ ਆਏ ਹੜ੍ਹ ਦੌਰਾਨ ਆਈਏਐਫ ਦਾ ਬਚਾਅ ਮੁਹਿੰਮ ਵਿਸ਼ੇਸ਼ ਜ਼ਿਕਰਯੋਗ ਰਹੀ ਤੇ ਦੇਸ਼ ਇਸ ਨੂੰ ਯਾਦ ਰੱਖੇਗਾ ਆਈਏਐਫ ਦੇ ਜਵਾਨਾਂ ਦਾ ਨਿਸਵਾਰਥ ਤੇ ਬੇਰੋਕ ਮੁਹਿੰਮ ਉਨ੍ਹਾਂ ਦੇ ਧੀਰਜ, ਸਾਹਸ ਤੇ ਸੰਕਲਪ ਨੂੰ ਪੇਸ਼ ਕਰਦੀ ਹੈ ਉਨ੍ਹਾਂ ਕਿਹਾ ਕਿ 125 ਹੈਲੀਕਾਪਟਰ ਸਕਵਾਡ੍ਰਨ ਦਾ ਗਠਨ ਨਵੰਬਰ 1983 ‘ਚ ਕੀਤਾ ਗਿਆ ਸੀ ਤੇ ਉਦੋਂ ਤੋਂ ਇਸਦੀ ਮੁਹਿੰਮ ਸਮਰੱਥਾ ਲਗਾਤਾਰ ਵਧੀ ਹੈ ਰਾਸ਼ਟਰਪਤੀ ਨੇ ਕਿਹਾ ਕਿ ਪਠਾਨਕੋਟ  ਸਥਿੱਤ ਹਵਾਈ ਫੌਜ ਦੇ ਟਿਕਾਣੇ ‘ਤੇ ਅੱਤਵਾਦੀ ਹਮਲੇ ਦੌਰਾਨ ਸਕਵਾਡ੍ਰਨ ਨੇ ਅੱਤਵਾਦੀਆਂ ਨੂੰ ਇੱਕ ਪਾਬੰਦਿਤ ਇਲਾਕੇ ‘ਚ ਸੀਮਤ ਕਰ ਦਿੱਤਾ ਸੀ, ਜਿਸਦੀ ਵਜ੍ਹਾ ਨਾਲ ਜ਼ਿਆਦਾ ਲੋਕ ਹਤਾਹਤ ਨਹੀਂ ਹੋਏ ਸਨ ਉਨ੍ਹਾਂ ਕਿਹਾ ਕਿ ਸਕਵਾਡ੍ਰਨ ਦੇ ਲੜਾਕਿਆਂ ਨੇ ਹਮਲੇ ਨੂੰ ਚੁਣੌਤੀ ਦੇ ਰੂਪ ‘ਚ ਲੈਂਦਿਆਂ ਸਮਾਂ ਤੇ ਜ਼ਰੂਰਤ ਦੇ ਮੱਦੇਨਜ਼ਰ ਕਾਰਵਾਈ ਕੀਤੀ
ਪ੍ਰਣਬ ਨੇ ਕਿਹਾ ਕਿ ਸਕਵਾਡ੍ਰਨ ਦਾ ਸਿਧਾਂਤ ‘ਬਲੀਦਾਨਮ ਵੀਰਤਾ ਭੂਸ਼ਣਮ’ ਹੈ ਜਿਸ ਦਾ ਭਾਵ ‘ਬਲੀਦਾਨ ਹੀ ਵੀਰਾਂ ਦਾ ਗਹਿਣਾ’ ਹੈ ਸਕਵਾਡ੍ਰਨ ਦੇ ਲੜਾਕਿਆਂ ਨੇ ਦੇਸ਼ ਦੇ ਅੰਦਰ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਚੁਣੌਤੀ ਦੌਰਾਨ ਆਪਣੀ ਬਹਾਦਰੀ ਤੇ ਪ੍ਰਹਾਰਕ ਸਮਰੱਥਾ ਦੇ ਲਈ ਸ਼ਲਾਘਾ ਕੀਤੀ ਹੈ
ਉਨ੍ਹਾਂ ਕਿਹਾ ਕਿ ਸਕਵਾਡ੍ਰਨ ਦੇ ਲੜਾਕਿਆਂ ਨੇ ਸਿਓਰਾ ਲਿਓਨ ‘ਚ ਆਪਣੀ ਤਾਇਨਾਤੀ ਦੌਰਾਨ 232 ਭਾਰਤੀ ਫੌਜੀਆਂ ਦੀ ਰਿਹਾਈ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ