ਦੇਸ਼ ਭਰ ‘ਚ ਛਾਈ ਹਿੰਦ ਕਾ ਨਾਪਾਕ ਕੋ ਜਵਾਬ’, ਹਾਊਸਫੁੱਲ, ਦੋ ਹਫ਼ਤੇ, ਕਮਾਏ 201 ਕਰੋੜ

ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਹੈ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ
ਸੱਚ ਕਹੂੰ ਨਿਉਜ਼ ਸਰਸਾ, 
ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਨੇ ਬਾਕਸ ਆਫਿਸ ‘ਤੇ ਦਮਦਾਰ ਪ੍ਰਦਰਸ਼ਨ ਕਰਦਿਆਂ ਦੋ ਹਫ਼ਤਿਆਂ ‘ਚ ਹੀ 201 ਕਰੋੜ ਦਾ ਬਿਜਨੈਸ ਕਰਕੇ ਬਾਲੀਵੁੱਡ ਜਗਤ ‘ਚ ਧੁੰਮਾਂ ਪਾ ਦਿੱਤੀਆਂ ਹਨ ਰਿਲੀਜ਼ਿੰਗ ਦੇ ਦੋ ਹਫਤਿਆਂ ਬਾਅਦ ਵੀ ਫਿਲਮ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਹਾਊਸਫੁੱਲ ਚੱਲ ਰਹੀ ਹੈ ਸ਼ੁੱਕਰਵਾਰ ਨੂੰ 15ਵੇਂ ਦਿਨ ਵੀ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਝਾਰਖੰਡ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸਿਨੇਮਾ ਘਰਾਂ ‘ਚ ਫਿਲਮ ਦੇ ਹਾਊਸਫੁੱਲ ਸ਼ੋਅ  ਚੱਲੇ
ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ‘ਹਿੰਦ ਕਾ ਨਾਪਾਕ ਕੋ ਜਵਾਬ’ ‘ਚ ਆਪਣੇ ਮੁਲਕ ਦੀ ਰੱਖਿਆ ਦਾ ਜੋ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਰਾਸ਼ਟਰ ਸੁਰੱਖਿਆ ਦਾ ਪ੍ਰਣ ਲੈ ਰਹੇ ਹਨ ਫਿਲਮ ਦੀ ਕਹਾਣੀ ਤੇ ਅਦਾਕਾਰੀ ਨੂੰ ਹਰ ਕਿਸੇ ਨੇ ਪਸੰਦ ਕੀਤਾ ਹੈ
ਪੂਜਨੀਕ ਗੁਰੂ ਜੀ ਨੇ ਮਹਾਂਸ਼ਿਵਰਾਤਰੀ ਤਿਉਹਾਰ ਦੀ ਵਧਾਈ ਦਿੱਤੀ
ਸਰਸਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਮਹਾਂ ਸ਼ਿਵਰਾਤਰੀ ਤਿਉਹਾਰ ਦੀ ਸਭ ਨੂੰ ਵਧਾਈ ਦਿੱਤੀ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤੇ ਸੰਦੇਸ਼ ‘ਚ ਪੂਜਨੀਕ ਗੁਰੂ ਜੀ ਨੇ ਮਹਾਂਸ਼ਿਵਰਾਤਰੀ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਲਿਖਿਆ ਕਿ ਤਿਉਹਾਰ ਨੂੰ ਪੂਰੇ ਜੋਸ਼, ਉਤਸ਼ਾਹ ਤੇ ਪਿਆਰ ਨਾਲ ਮਨਾਓ, ਸਰਵਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਲਈ ਪਿਆਰ ਹਮੇਸ਼ਾ ਸਿਖਰ ‘ਤੇ ਹੋਵੇ ਤਾਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਹਮੇਸ਼ਾ ਚਾਰੇ ਪਾਸੇ ਪਰਮਾਨੰਦ ਬਣਿਆ ਰਹਿੰਦਾ ਹੈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਸਭ ਦਾ ਜੀਵਨ ਖੁਸ਼ੀਆਂ ਨਾਲ ਮਾਲਾਮਾਲ ਹੋਵੇ