ਦੇਸ਼

ਬੁੱਧਵਾਰ ਤੱਕ ਆ ਜਾਵੇਗਾ ਮਾਨਸੂਨ

ਹਾਲਾਤ ਬਣੇ ਅਨੁਕੂਲ, ਮੌਸਮ ਵਿਭਾਗ ਦਾ ਦਾਅਵਾ
ਤਿਰੁਵਨੰਤਪੁਰਮ, (ਏਜੰਸੀ) ਅਗਲੇ ਦੋ ਤੋਂ ਤਿੰਨ ਦਿਨਾਂ ‘ਚ ਕੇਰਲਾ ‘ਚ ਦੱਖਣੀ-ਪੱਛਮੀ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਹੈ ਇਹ ਜਾਣਕਾਰੀ ਮੌਸਮ ਵਿਭਾਗ (ਆਈਐੱਮਡੀ) ਨੇ ਦਿੱਤੀ ਹੈ  ਮੌਸਮ ਵਿਭਾਗ ਨੇ ਅੱਜ ਦੁਪਹਿਰ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਪੱਛਮ ਬੰਗਾਲ, ਸਿੱਕਮ, ਤੱਟੀ ਆਂਧਰਾ ਪ੍ਰਦੇਸ਼ ‘ਚ ਕਈ ਥਾਈਂ ‘ਤੇ ਅਤੇ ਛੱਤੀਸਗੜ੍ਹ, ਅਸਾਮ, ਮੇਘਾਲਿਆ ਤੇ ਕੇਰਲਾ ‘ਚ ਕੁਝ ਥਾਈਂ ਵਰਖਾ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ ਕੁਝ ਦਿਨਾਂ ਤੋਂ ਕੇਰਲਾ ‘ਚ ਮੀਂਹ ਪੈ ਰਿਹਾ ਹੈ
ਮੌਸਮ ਵਿਭਾਗ ਦੇ ਅਧਿਕਾਰੀ ਕੇਰਲਾ, ਲਕਸ਼ਦੀਪ ਤੇ ਕਰਨਾਟਕ ਤੇ ਮੈਂਗਲੋਰ ‘ਚ ਸਥਾਪਿਤ 14 ਮੌਸਮ ਕੇਂਦਰਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਨ ਨਿਯਮ ਇਹ ਹੈ ਕਿ ਜੇਕਰ ਉਹ ਇਨ੍ਹਾਂ 14 ਮੌਸਮ ਕੇਂਦਰਾਂ ‘ਚੋਂ 60 ਫੀਸਦੀ, 10 ਮਈ ਤੋਂ ਬਾਅਦ ਲਗਾਤਾਰ ਦੋ ਦਿਨਾਂ ਤੱਕ 2.5 ਮਿਲੀਮੀਟਰ ਜਾਂ ਇਸ ਤੋਂ ਜ਼ਿਆਦਾ ਮੀਂਹ ਪੈਣ ਦੀ ਸੂਚਨਾ ਦਿੰਦੇ ਹਨ ਤਾਂ ਇਸ ਦੇ ਦੂਜੇ ਦਿਨ ਕੇਰਲਾ ‘ਚ ਮਾਨਸੂਨ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਬਸ ਹਵਾ ਤੇ ਬੱਦਲ ਦਾ ਬਣਨਾ ਵੀ ਅਨੁਕੂਲ ਹੋਵੇ
ਦੱਖਣੀ ਪੱਛਮੀ ਮਾਨਸੂਨ ਕੇਰਲ ‘ਚ 1 ਜੂਨ ਦੇ ਨੇੜੇ-ਤੇੜੇ ਸਰਗਰਮ ਹੁੰਦਾ ਹੈ ਇਹ ਤਰੰਗਾਂ ‘ਚ ਪੂਰਬ ਉੱਤਰ ਵੱਲ ਅੱਗੇ ਵਧਦਾ ਹੈ ਤੇ 15 ਜੁਲਾਈ ਦੇ ਨੇੜੇ ਪੂਰੇ ਦੇਸ਼ ‘ਚ ਫੈਲ ਜਾਂਦਾ ਹੈ ਬੀਤੇ ਸਾਲ ਮੌਸਮ ਵਿਭਾਗ ਨੇ 30 ਮਈ ਨੂੰ ਮਾਨਸੂਨ ਦੀ ਸ਼ੁਰੂਆਤ ਦੀ ਭਵਿੱਖਬਾਣੀ ਕੀਤੀ ਸੀ ਪਰ ਅਸਲ ‘ਚ ਮਾਨਸੂਨ 5 ਜੂਨ ਨੂੰ ਸਰਗਰਮ ਹੋਇਆ ਸੀ
ਮੌਸਮ ਵਿਭਾਗ 2005 ਤੋਂ ਸਵਦੇਸ਼ ‘ਚ ਵਿਕਸਿਤ ਅੰਕੜਾ ਮਾਡਲ ਦੇ ਆਧਾਰ ‘ਤੇ ਚਾਰ ਦਿਨ ਅੱਗੇ ਪਿੱਛੇ ਦੀ ਤੁਰੱਟੀ ਨਾਲ ਕੇਰਲਾ ‘ਚ ਮਾਨਸੂਨ ਆਉਣ ਦੀ ਤਾਰੀਖ ਦੀ ਭਵਿੱਖਬਾਣੀ ਕਰਦਾ ਹੈ

ਪ੍ਰਸਿੱਧ ਖਬਰਾਂ

To Top