ਧਨੌਲਾ ਦੇ ਅੰਕੁਸ਼ ਨੇ ਚਮਕਾਇਆ ਪੰਜਾਬ ਦਾ ਨਾਂਅ

ਸੱਚ ਕਹੂੰ ਨਿਊਜ਼
ਬਰਨਾਲਾ,
ਕਸਬਾ ਧਨੌਲਾ ਦੇ 22 ਸਾਲਾ ਅੰਕੁਸ਼ ਕੁਮਾਰ ਨੇ ਯੂ.ਪੀ.ਐਸ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਸੈਂਟਰ ਆਰਮਡ ਪੁਲਿਸ ਫੋਰਸਜ਼ (ਸੀ.ਏ.ਪੀ.ਐਫ.) ਅਸਿਸਟੈਂਟ ਕਮਾਂਡਰ ਦੀ ਪ੍ਰੀਖਿਆ ਵਿੱਚੋਂ ਦੇਸ਼ ਭਰ ‘ਚੋਂ 19ਵਾਂ ਸਥਾਨ ਪ੍ਰਾਪਤ ਕੀਤਾ ਹੈ ਇਸ ਸਫਲਤਾ ਲਈ ਪਰਿਵਾਰ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ
ਪ੍ਰੀਖਿਆ ਦਾ ਨਤੀਜਾ ਆਉਣ ‘ਤੇ ਪਰਿਵਾਰ ਅਤੇ ਹੋਰ ਜਾਣਕਾਰਾਂ ਨੇ ਅੰਕੁਸ਼ ਦੇ ਨਾਲ ਖੁਸ਼ੀ ਸਾਂਝੀ ਕਰਦਿਆਂ ਇਸ ਵੱਡੀ ਸਫ਼ਲਤਾ ‘ਤੇ ਵਧਾਈ ਦਿੰਦਿਆਂ ਇਸ ਨੂੰ ਮਾਣ ਵਾਲੀ ਗੱਲ ਦੱਸਿਆ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਛੋਟੀ ਉਮਰ ‘ਚ ਵੱਡੀ ਪ੍ਰਾਪਤੀ ਕਰਕੇ ਅੰਕੁਸ਼ ਨੇ ਪਰਿਵਾਰ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਇਸ ਮੌਕੇ ਅੰਕੁਸ਼ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਰਿਵਾਰ ਸਿਰ ਬੰਨ੍ਹਿਆ ਉਸ ਨੇ ਦੱਸਿਆ ਕਿ ਸਖਤ ਮਿਹਨਤ ਤੇ ਪਰਿਵਾਰ ਦੇ ਸਹਿਯੋਗ ਨਾਲ ਹੀ ਇਹ ਪ੍ਰਾਪਤੀ ਸੰਭਵ ਹੋਈ ਹੈ ਇਸ ਪ੍ਰੀਖਿਆ ਦੀ ਤਿਆਰੀ ਦਾ ਖਿਆਲ ਆਪਣੇ ਦਾਦਾ ਜੀ ਤੋਂ ਮਿਲਿਆ ਜੋ ਕਿ ਭਾਰਤੀ ਫੌਜ ਵਿੱਚ ਕੈਪਟਨ ਸਨ