ਧੀ ਦੀਆਂ ਅੰਤਿਮ ਰਸਮਾਂ ਕਰ ਰਹੇ ਪਰਿਵਾਰ ਦੇ ਘਰ ਚੋਰੀ

ਲਛਮਣ ਗੁਪਤਾਫ਼ਰੀਦਕੋਟ, 
ਇੱਥੋਂ ਦੀ ਗੁਰੂ ਨਾਨਕ ਕਲੋਨੀ ਦੇ ਘਰ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਡੇਢ ਲੱਖ ਰੁਪਏ ਨਗਦ ਅਤੇ 22 ਤੋਲੇ ਸੋਨੇ ਸਮੇਤ ਹੋਰ ਘਰੇਲੂ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਅਨੁਸਾਰ ਰਜਿੰਦਰ ਕਾਲੜਾ ਦੀ ਬੇਟੀ ਰੋਹਿਣੀ ਕਾਲੜਾ (30 ਸਾਲ) ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਦੀਆਂ ਆਖਰੀ ਰਸਮਾਂ ਇੱਥੋਂ ਦੀ ਗਊਸ਼ਾਲਾ ਪੰਚਵਟੀ ਵਿੱਚ ਹੋ ਰਹੀਆਂ ਸਨ, ਜਿੱਥੇ ਸਾਰਾ ਪਰਿਵਾਰ ਅਤੇ ਗੁਆਂਢੀ ਵੀ ਗਏ ਹੋਏ ਸਨ। ਅਣਪਛਾਤੇ ਵਿਅਕਤੀਆਂ ਨੇ ਇਸੇ ਗੱਲ ਦਾ ਫਾਇਦਾ ਚੁੱਕ ਕੇ ਘਰ ਵਿੱਚ ਦਾਖਲ ਹੋ ਕੇ ਕੀਮਤੀ ਸਮਾਨ ਚੋਰੀ ਕਰ ਲਿਆ।
ਸਚਿਨ ਕਾਲੜਾ ਨੇ ਦੱਸਿਆ ਕਿ ਘਰੋਂ ਡੇਢ ਲੱਖ ਰੁਪਿਆ ਨਗਦ ਅਤੇ 22 ਤੋਲੇ ਸੋਨਾ ਅਤੇ ਕੁਝ ਹੋਰ ਕੀਮਤੀ ਸਮਾਨ ਚੋਰੀ ਹੋਇਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਸਚਿਨ ਕਾਲੜਾ ਦੀ ਸ਼ਿਕਾਇਤ ‘ਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ  ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ । ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਫੌਰਾਂਸਿਕ ਵਿਭਾਗ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾ ਲਿਆ ਅਤੇ ਚੋਰਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।