Breaking News

ਧੁੰਦ ਨੇ ਨਿਗਲੀਆਂ ਤਿੰਨ ਜਾਨਾਂ

ਕਾਰ ਹੋਈ ਹਾਦਸਾਗ੍ਰਸਤ
ਅਸ਼ੋਕ ਗਰਗ ਬਠਿੰਡਾ,  
ਬਠਿੰਡਾ ਵਿਖੇ ਭਾਗੂ ਰੋਡ ‘ਤੇ ਗਹਿਰੀ ਧੁੰਦ ਕਾਰਨ ਅੱਜ ਸਵੇਰੇ ਚਾਰ ਵਜੇ ਇਕ ਕਾਰ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਸਵਾਰ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋ ਗਈ
ਇਸ ਹਾਦਸੇ ਦਾ ਪਤਾ ਲੱਗਣ ਸਮਾਜਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਸੰਦੀਪ ਗੋਇਲ ਅਤੇ ਗੌਤਮ ਗੋਇਲ ਨੇ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਸਿਵਲ  ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਜਿੱਥੇ ਡਾਕਟਰਾਂ ਨੇ ਇੱਕ ਲੜਕੀ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਜਦੋਂ ਕਿ ਇੱਕ ਲੜਕੇ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਤੀਸਰੀ ਜਖਮੀ ਲੜਕੀ ਦੀ ਹਾਲਤ ਦੇਖਦੇ ਹੋਏ ਡਾਕਟਰਾਂ ਨੇ ਰੈਫਰ ਕਰ ਦਿੱਤਾ ਜਿਸ ਦੀ ਵੀ ਰਸਤੇ ਵਿੱਚ  ਮੌਤ ਹੋ ਗਈ ਇਸ ਘਟਨਾ ਦਾ ਪਤਾ ਲੱਗਣ ‘ਤੇ ਕਚਿਹਰੀ ਪੁਲਿਸ ਚੌਂਕੀ ਦੇ ਇੰਚਾਰਜ਼ ਹਰਗੋਬਿੰਦ ਸਿੰਘ  ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚੇ ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਉਨ੍ਹਾਂ ਕੋਲੋਂ ਮਿਲੇ ਦਸਤਾਵੇਜਾਂ ਦੇ ਅਧਾਰ ‘ਤੇ ਹੋਈ ਹੈ ਜਿਨ੍ਹਾਂ ਵਿੱਚ ਲੜਕਾ ਗੁਰਦੀਪ ਸਿੰਘ, ਲੜਕੀ ਕਮਲਜੋਤ ਕੌਰ ਵਾਸੀ ਪਟਿਆਲਾ ਅਤੇ ਦੂਸਰੀ ਲੜਕੀ ਨੀਸ਼ੂ ਵਜੋਂ ਹੋਈ ਹੈ ਜੋ ਤਿੰਨੋਂ ਬਠਿੰਡਾ ਵਿਖੇ ਪੀਜੀ ਵਿੱਚ ਰਹਿੰਦੇ ਸਨ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ  ਜਿਨ੍ਹਾਂ ਦੇ ਪਹੁੰਚਣ ਤੇ ਹੀ ਪੂਰੀ ਜਾਂਚ ਪੜਤਾਲ ਹੋ ਸਕੇਗੀ

ਪ੍ਰਸਿੱਧ ਖਬਰਾਂ

To Top