Uncategorized

ਧੋਨੀ ਦੀ ਨੌਜਵਾਨ ਫੌਜ ਜ਼ਿੰਬਾਬਵੇ ਲਈ ਰਵਾਨਾ

ਮੁੰਬਈ (ਏਜੰਸੀ) ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਸੀਮਿਤ ਓਵਰਾਂ ਦੀ ਲੜੀ ਲਈ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਸਵੇਰੇ ਜ਼ਿੰਬਾਬਵੇ ਦੌਰੇ ਲਈ ਰਵਾਨਾ ਹੋ ਗਈ, ਜਿੱਥੇ ਉਹ 11 ਤੋਂ 22 ਜੂਨ ਤੱਕ ਤਿੰਨ ਇੱਕ ਰੋਜਾ ਅਤੇ ਟੀ-20 ਅੰਤਰਰਾਸਟਰੀ ਮੈਚ ਖੇਡੇਗੀ
ਧੋਨੀ ਦੀ ਕਪਤਾਨੀ ‘ਚ ਲੜੀ ਲਈ ਜ਼ਿਆਦਾਤਰ ਗੈਰ ਤਜ਼ਰਬੇਕਾਰ ਖਿਡਾਰੀਆਂ ਨਾਲ ਸਜੀ ਟੀਮ ਇੱਥੇ ਮੁੰਬਈ ਹਵਾਈ ਅੱਡੇ ਤੋਂ ਹਰਾਰੇ ਲਈ ਰਵਾਨਾ ਹੋਈ ਇੱਕ ਰੋਜ਼ਾ ਅਤੇ ਟੀ-20 ਕਪਤਾਨ ਧੋਨੀ ਤੋਂ ਇਲਾਵਾ ਟੀਮ ਦੇ ਮੈਂਬਰਾਂ ਲੋਕੇਸ਼ ਰਾਹੁਲ, ਮਨਦੀਪ ਸਿੰਘ, ਧਵਲ ਕੁਲਕਰਨੀ ਅਤੇ ਜੈਯੰਤ ਯਾਦਵ ਨੇ ਜ਼ਿਬੰਾਬਵੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਨੌਜਵਾਨਾਂ ਲਈ ਇਸ ਦੌਰੇ ਨੂੰ ਅਹਿਮ ਦੱਸਿਆ ਭਾਰਤੀ ਟੀਮ ਕੋਲ ਫਿਲਹਾਲ ਕੋਈ ਪੱਕਾ ਕੋਚ ਨਹੀਂ ਹੈ ਅਤੇ ਅਜਿਹੇ ‘ਚ ਜ਼ਿੰਬਾਬਵੇ ਦੌਰੇ ਲਈ ਸੰਜੇ ਬਾਂਗੜ ਨੂੰ ਕੋਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਟੀਮ ਇੰਡੀਆ ਨਾਲ ਪਹਿਲਾਂ ਬੱਲੇਬਾਜ਼ੀ ਕੋਚ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ ਪਿਛਲੇ ਕੁਝ ਸਮੇਂ ਤੋਂ ਖਰਾਬ ਲੈਅ ‘ਚੋਂ ਲੰਘ ਰਹੇ ਕਪਤਾਨ ਧੋਨੀ ਦਾ ਹਾਲ ਹੀ ‘ਚ ਆਈਪੀਐੱਲ ਟੀ-20 ਲੀਗ ‘ਚ ਵੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ ਅਤੇ ਉਸਦੀ ਕਪਤਾਨੀ ‘ਚ ਰਾਈਜਿੰਗ ਪੂਨੇ ਸੁਪਰਜੁਆਇੰਟਸ ਆਖਰੀ ਟੀਮਾਂ ‘ਚੋਂ ਰਹੀ ਸੀ ਅਜਿਹੇ ‘ਚ ਧੋਨੀ ਲਈ ਸੀਮਿਤ ਓਵਰ ਲੜੀ ‘ਚ ਨੌਜਵਾਨ ਅਤੇ ਕੁਝ ਗੈਰ ਤਜ਼ਰਬੇਕਾਰ ਖਿਡਾਰੀਆਂ ਨਾਲ ਬਿਹਤਰ ਨਤੀਜਾ ਹਾਸਲ ਕਰਨਾ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਇੱਕ ਰੋਜ਼ਾ ਮੈਚ 11, 13 ਅਤੇ 15 ਜੂਨ ਨੂੰ ਹਰਾਰੇ ‘ਚ ਅਤੇ ਟੀ-20 ਮੈਚ 18, 20 ਅਤੇ 22 ਜੂਨ ਨੂੰ ਹਰਾਰੇ ਕ੍ਰਿਕਟ ਗਰਾਊਂਡ ‘ਤੇ ਹੀ ਖੇਡੇ ਜਾਣਗੇ ਧੋਨੀ ਨੇ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ ਇਹ ਕਿਹਾ ਸੀ ਕਿ ਇਸ ਦੌਰੇ ‘ਤੇ ਨੌਜਵਾਨ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀਆਂ ਨੂੰ ਜਾਣਨ ਦਾ ਮੌਕਾ ਮਿਲੇਗਾ ਅਤੇ ਇਸ ਦੇ ਆਧਾਰ ‘ਤੇ  ਟੀਮ ਦਾ ਤਾਲਮੇਲ ਤੈਅ ਕੀਤਾ ਜਾਵੇਗਾ

ਪ੍ਰਸਿੱਧ ਖਬਰਾਂ

To Top