ਨਕਲੀ ਕਰੰਸੀ ਸਮੇਤ ਪਤੀ-ਪਤਨੀ ਗ੍ਰਿਫਤਾਰ

ਸੱਚ ਕਹੂੰ ਨਿਊਜ਼
ਜਲੰਧਰ,  ਸਥਾਨਕ ਪੁਲਿਸ ਨੇ ਜਿਲ੍ਹੇ ਦੇ ਬਿਲਗਾ ‘ਚ ਡੇਢ ਲੱਖ ਦੇ ਨਕਲੀ ਨੋਟਾਂ ਸਮੇਤ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ, ਦੋਵਾਂ ਤੋਂ 2000 ਰੁਪਏ ਦੇ 36 ਨਕਲੀ ਨੋਟ ਤੇ ਬਾਕੀ 500 ਦੇ ਨੋਟ ਬਰਾਮਦ ਹੋਏ ਹਨ ਪੁਲਿਸ ਮੁਤਾਬਕ ਪਤੀ-ਪਤਨੀ ਘਰ ‘ਚ ਹੀ ਨਕਲੀ ਨੋਟ ਛਾਪਦੇ ਸਨ ਤੇ ਉਹ ਇਸ ਨਕਲੀ ਕਰੰਸੀ ਨੂੰ ਅੱਧੇ ਰੇਟ ‘ਤੇ ਵੇਚਦੇ ਸਨ ਪਰ ਨਾਕੇਬੰਦੀ ਦੌਰਾਨ ਇਹਨਾਂ ਨੂੰ ਨਕਲੀ ਨੋਟਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਮੁਤਾਬਕ ਇਹਨਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ