ਸੰਪਾਦਕੀ

ਨਰਸਿੰਘ ਨਾਲ ਨਿਆਂ

ਨੈਸ਼ਨਲ  ਐਂਟੀ ਡੋਪ ਏਜੰਸੀ (ਨਾਡਾ) ਨੇ ਕੌਮਾਂਤਰੀ ਪਹਿਲਵਾਨ ਨਰਸਿੰਘ ਨੂੰ ਪਾਬੰਦੀਸ਼ੁਦਾ ਵਸਤੂ ਲੈਣ ਦੇ ਦੋਸ਼ ਤੋਂ ਮੁਕਤ ਕਰ ਦਿੱਤਾ ਹੈ ਨਾਡਾ ਨੇ ਇਸ ਨੂੰ ਇੱਕ ਸਾਜਿਸ਼ ਕਰਾਰ ਦਿੱਤਾ ਹੈ ਇਹ ਤਾਂ ਨਰਸਿੰਘ ਦੀ ਹਿੰਮਤ ਸੀ ਕਿ ਉਸ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਜ਼ੋਰਦਾਰ ਲੜਾਈ ਲੜੀ ਇਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੁਣ ਦੋਸ਼ ਮੁਕਤ ਹੋਣ ਨਾਲ ਪਹਿਲਵਾਨ ਨੂੰ ਰਾਹਤ ਤਾਂ ਮਿਲੀ ਹੈ ਪਰ ਹਫ਼ਤਾ ਭਰ ਉਸ ਨੂੰ ਜਿਹੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹ ਉਸ ਦੇ ਹੌਂਸਲੇ ਨੂੰ ਪ੍ਰਭਾਵਿਤ ਕਰਨ ਵਾਲਾ ਸੀ ਇੱਕ ਖਿਡਾਰੀ ਜਦੋਂ ਤਨ ਮਨ ਨਾਲ ਉਲੰਪਿਕ ਲਈ ਤਿਆਰੀ ਕਰਦਾ ਹੈ ਤਾਂ ਉਸ ਦੇ ਮਨ ‘ਚ ਬੜੀਆਂ ਆਸਾਂ ਹੁੰਦੀਆਂ ਹਨ ਜੇਕਰ ਕੋਈ ਈਰਖ਼ਾਵੱਸ ਉਸ ਨੂੰ ਧੋਖੇ ਨਾਲ ਖਾਣੇ ‘ਚ ਕੁਝ ਦਿੰਦਾ ਹੈ ਤਾਂ ਇਹ ਦੇਸ਼ ਨਾਲ ਧੋਖਾ ਹੈ ਹੁਣ ਸਿਰਫ਼ ਨਾਡਾ ਵੱਲੋਂ ਬੇਗੁਨਾਹੀ ਦਾ ਸਰਟੀਫ਼ਿਕੇਟ ਮਿਲਣਾ ਹੀ ਕਾਫ਼ੀ ਨਹੀਂ ਸਗੋਂ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਕਿਸ ਨੇ ਕਿਸ ਦੇ ਕਹਿਣ ‘ਤੇ ਨਰਸਿੰਘ ਨੂੰ ਖਾਣੇ ‘ਚ ਇਤਰਾਜ਼ਯੋਗ ਵਸਤੂ ਦਿੱਤੀ ਸੀ ਸਾਜਿਸ਼ਕਰਤਾ ਤੇ ਉਸ ਦੇ ਸਾਥੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ ਇਸ ਦੇ ਨਾਲ ਖੇਡਾਂ ਦਾ ਢਾਂਚਾ ਸੁਰੱਖਿਅਤ ਤੇ ਪਾਰਦਰਸ਼ੀ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਜਿੱਥੇ ਖਿਡਾਰੀਆਂ ਨਾਲ ਅਨਿਆਂ ਨਾ ਹੋ ਸਕੇ ਉੱਥੇ ਦੇਸ਼ ਦਾ ਨੁਕਸਾਨ ਵੀ ਨਾ ਹੋਵੇ ਇਸ ਵਾਰ ਰੀਓ ਉਲੰਪਿਕ ਲਈ ਦੇਸ਼ ਦੇ ਖਿਡਾਰੀਆਂ ਨੇ ਸਖ਼ਤ ਮਿਹਨਤ ਕੀਤੀ ਹੈ ਤੇ ਪਿਛਲੇ ਸਮੇਂ ਨਾਲੋਂ ਵੱਧ ਤਮਗਿਆਂ ਦੀਆਂ ਉਮੀਦਾਂ ਹਨ ਦੇਸ਼ ਦੀ ਸਾਰੀ ਜਨਤਾ ਦੀ ਨਿਗ੍ਹਾ ਰੀਓ ਉਲੰਪਿਕ ‘ਤੇ ਟਿਕੀ ਹੋਈ ਹੈ ਇਸੇ ਕਾਰਨ ਹੀ ਤਾਂ ਨਰਸਿੰਘ ਦਾ ਮਾਮਲਾ ਭਖ਼ ਗਿਆ ਸੀ ਤੇ ਪ੍ਰਧਾਨ ਮੰਤਰੀ ਤੱਕ ਹਰ ਸਿਆਸਤਦਾਨ ਤੇ ਆਮ ਲੋਕ ਇਸ ਮਾਮਲੇ ਪ੍ਰਤੀ ਗੰਭੀਰ ਸਨ ਖੇਡਾਂ ‘ਚ ਕਿਸੇ ਵੀ ਤਰ੍ਹਾਂ ਦੀ ਸਾਜਿਸ਼ ਰੋਕਣ ਲਈ ਜਿੱਥੇ ਖਿਡਾਰੀਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਉੱਥੇ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏ ਤਾਂ ਕਿ ਖਿਡਾਰੀ ਪੂਰੇ ਵਿਸ਼ਵਾਸ ਨਾਲ ਖੇਡ ਸਕਣ ਬਿਨਾ ਸ਼ੱਕ ਨਾਡਾ ਵੱਲੋਂ ਕੀਤੀ ਗਈ ਕਾਰਵਾਈ ਨਾਲ ਖਿਡਾਰੀਆਂ ‘ਚ ਏਜੰਸੀ ਪ੍ਰਤੀ ਵਿਸ਼ਵਾਸ ਵਧਿਆ ਤੇ ਸਾਜਿਸ਼ਕਾਰੀਆਂ ਦੇ ਇਰਾਦੇ ਧਰੇ-ਧਰਾਏ ਰਹਿ ਗਏ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਨਰਸਿੰਘ ਉਲੰਪਿਕ ‘ਚ ਚੰਗਾ ਪ੍ਰਦਰਸ਼ਨ ਕਰਕੇ ਤਮਗਾ ਹਾਸਲ ਕਰਨ ਬੇਈਮਾਨੀ ਤੇ ਧੋਖੇ ਨਾਲ ਕਿਸੇ ਦਾ ਰਸਤਾ ਨਹੀਂ ਰੋਕਿਆ ਜਾ ਸਕਦਾ

ਪ੍ਰਸਿੱਧ ਖਬਰਾਂ

To Top