Uncategorized

ਨਵਾਜ਼ ਸ਼ਰੀਫ਼ ਨੂੰ ਹਸਪਤਾਲੋਂ ਮਿਲੀ ਛੁੱਟੀ

ਲੰਡਨ (ਏਜੰਸੀ)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਮੰਗਲਵਾਰ ਨੂੰ ਹਪਸਤਾਲੋਂ ਛੁੱਟੀ ਮਿਲ ਗਈ ਤੇ ਉਹ ਲੰਡਨ ਸਥਿੱਤ ਆਪਣੇ ਘਰ ਆ ਗਏ। ਹਸਪਤਾਲੋਂ ਛੁੱਟੀ ਮਿਲਣ ਤੋਂ ਬਾਅਦ ਸ਼ਰੀਫ਼ ਨੇ ਹਸਪਤਾਲ ਦੇ ਕਰਮਚਾਰੀ ਨੂੰ ਧੰਨਵਾਦ ਕਿਹਾ ਤੇ ਉਨ੍ਹਾਂ ਦਰਮਿਆਨ ਮਠਿਆਈਆਂ ਤੇ ਚਾਕਲੇਟ ਵੀ ਵੰਡੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਕੁਲਸੁਮ ਨਵਾਜ ਤੇ ਉਨ੍ਹਾਂ ਦੇ ਦੋ ਬੇਟੇ ਹਸਨ ਨਵਾਜ ਤੇ ਹੁਸੈਨ ਨਵਾਜ ਵੀ ਮੌਜ਼ੂਦ ਸਨ। ਜ਼ਿਕਰਯੋਗ ਹੈ ਕਿ ਸ਼ਰੀਫ਼ ਨੂੰ ਇੱਕ ਹਫ਼ਤੇ ਪਹਿਲਾਂ ਹੀ ਲੰਡਨ ਦੇ ਇੱਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਓਪਨ ਹਾਰਟ ਸਰਜਰੀ ਹੋਈ ਸੀ।

ਪ੍ਰਸਿੱਧ ਖਬਰਾਂ

To Top