Uncategorized

ਨਸ਼ਾ ਤਸਕਰੀ ਮਾਮਲਾ:  ਪੇਸ਼ੀ ਭੁਗਤਣ ਨਾ ਪਹੁੰਚਿਆ ਭੋਲਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੌਂਮਾਂਤਰੀ ਪਹਿਲਵਾਨ ਜਗਦੀਸ਼ ਸਿੰਘ ਭੋਲਾ ਦੀ ਈਡੀ ਮਾਮਲੇ ‘ਚ ਅੱਜ ਸੀਬੀਆਈ ਦੀ ਸਪੈਸ਼ਲ ਅਦਾਲਤ ‘ਚ ਪੇਸ਼ੀ ਦੌਰਾਨ ਜਗਦੀਸ਼ ਭੋਲਾ ਗੈਰ ਹਾਜ਼ਰ ਰਹੇ   ਦੂਜੇ ਪਾਸੇ ਈਡੀ ਵੱਲੋਂ ਅਦਾਲਤ ‘ਚ ਭੋਲੇ ਦੇ ਡਿਸਚਾਰਜ ਸਬੰਧੀ ਆਪਣਾ ਜਵਾਬ ਦਾਇਰ ਕੀਤਾ ਗਿਆ। ਈਡੀ ਵੱਲੋਂ ਜੁਆਇੰਟ ਡਾਇਰੈਕਟਰ ਨਰੰਜਣ ਸਿੰਘ ਅਤੇ ਈਡੀ ਦੇ ਵਕੀਲ ਪੇਸ਼ ਹੋਏ। ਜਾਣਕਾਰੀ ਅਨੁਸਾਰ ਜਗਦੀਸ਼ ਭੋਲੇ ਦੇ ਨਸ਼ਾ ਤਸਕਰੀ ਰਾਹੀਂ ਜ਼ਮੀਨ-ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਤਹਿਤ ਈਡੀ ਵੱਲੋਂ ਦਰਜ ਕੀਤੇ ਮਾਮਲੇ ‘ਚ ਅੱਜ ਸੀਬੀਆਈ ਦੇ ਸਪੈਸ਼ਲ ਜੱਜ ਐਸ.ਐਸ. ਮਾਨ ਦੀ ਅਦਾਲਤ ‘ਚ ਪੇਸ਼ੀ ਹੋਣੀ ਸੀ ਜਿਸ ਦੌਰਾਨ ਜਗਦੀਸ਼ ਭੋਲਾ ਗੈਰ ਹਾਜ਼ਰ ਰਿਹਾ ਪਰੰਤੂ ਉਸ ਦਾ ਵਕੀਲ ਸਤੀਸ਼ ਕਰਕਰਾ ਅਦਾਲਤ ‘ਚ ਮੌਜ਼ੂਦ ਰਿਹਾ। ਅੱਜ ਦੀ ਕਾਰਵਾਈ ਦੌਰਾਨ ਈਡੀ ਵੱਲੋਂ ਭੋਲੇ ਦੀ ਡਿਸਚਾਰਜ ਸਬੰਧੀ ਲਗਾਈ ਗਈ ਅਰਜ਼ੀ ਦਾ ਜਵਾਬ ਦਾਇਰ ਕੀਤਾ ਗਿਆ।    ਜ਼ਿਕਰਯੋਗ ਹੈ ਕਿ ਭੋਲੇ ਦੇ ਵਕੀਲ ਵੱਲੋਂ ਅਦਾਲਤ ‘ਚ ਅਰਜ਼ੀ ਦਾਖਲ ਕਰਕੇ ਭੋਲੇ ਨੂੰ ਇਸ ਕੇਸ ‘ਚੋਂ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ ਸੀ ਕਿਉਂਕਿ ਉਸ ਦਾ ਤਰਕ ਸੀ ਕਿ ਭੋਲੇ ਦੀ ਸਿੱਧੇ ਰੂਪ ‘ਚ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ। ਮਾਣਯੋਗ ਅਦਾਲਤ ਵੱਲੋਂ ਅਗਲੀ ਕਾਰਵਾÂਂੀ 16 ਜੁਲਾਈ ‘ਤੇ ਪਾ ਦਿੱਤੀ ਗਈ। ਇਸ ਤੋਂ ਇਲਾਵਾ ਅਰਬਨ ਅਸਟੇਟ ਥਾਣੇ ‘ਚ ਦਰਜ ਨਸ਼ਾ ਤਸਕਰੀ ਦੇ ਮਾਮਲੇ ‘ਚ ਵੀ ਅੱਜ ਜਗਦੀਸ਼ ਭੋਲਾ ਸਮੇਤ ਹੋਰਨਾਂ ਦੀ ਪੇਸ਼ੀ ਸੀ।
ਭੋਲੇ ਦੇ ਅੱਜ ਹਾਜ਼ਰ ਨਾ ਹੋਣ ਕਾਰਨ ਇੱਥੇ ਵੀ ਕਾਰਵਾਈ ਅੱਗੇ ਨਹੀਂ ਵੱਧ ਸਕੀ। ਅਗਲੀ ਪੇਸ਼ੀ ਦੌਰਾਨ ਇੱਥੇ ਵੀ ਭੋਲੇ ਦੀ ਡਿਸਚਾਰਜ ਕਰਨ ਦੀ ਅਰਜ਼ੀ ‘ਤੇ ਬਹਿਸ ਹੋਵੇਗੀ ਕਿਉਂਕਿ ਭੋਲੇ ਦੇ ਵਕੀਲ ਵੱਲੋਂ ਇੱਥੇ ਵੀ ਭੋਲੇ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਡਿਸਚਾਰਜ ਕਰਨ ਅਰਜ਼ੀ ਦਾਇਰ ਕੀਤੀ ਹੋਈ ਹੈ। ਇੱਥੇ ਵੀ ਅਗਲੀ ਪੇਸ਼ੀ 16 ਜੁਲਾਈ ਨੂੰ ਹੋਵੇਗੀ।

ਪ੍ਰਸਿੱਧ ਖਬਰਾਂ

To Top