ਨਸ਼ਿਆਂ ਖਾਤਰ ਝਪਟਮਾਰੀ ਦੀ ਹਨ੍ਹੇਰੀ ਲਿਆਉਣ ਵਾਲੇ ਦੋ ਗ੍ਰਿਫ਼ਤਾਰ

0
Two Arrested, Drug  Trafficking

ਪੁਲਿਸ ਦਾ ਦਾਅਵਾ ਮੁਲਜ਼ਮਾਂ ਨੇ ਮੰਨੀਆਂ 25 ਵਾਰਦਾਤਾਂ

ਅਸ਼ੋਕ ਵਰਮਾ/ਬਠਿੰਡਾ

ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਨੇ ਨਿਆਣੀ ਉਮਰੇ ਨਸ਼ਿਆਂ ਸਮੇਤ ਵੱਡੇ ਸ਼ੌਂਕ ਪਾਲਣ ਲਈ ਦੋ ਦਰਜ਼ਨ ਤੋਂ ਵੀ ਵੱਧ ਲੁੱਟਾਂ, ਖੋਹਾਂ ਤੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਦੋ ਸਨੇਚਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁੱਢਲੀ ਪੜਤਾਲ ਦੌਰਾਨ ਇਨ੍ਹਾਂ ਦੋਵਾਂ ਕੋਲੋਂ ਕਾਫੀ ਤੇਜ ਰਫਤਾਰ ਨਾਲ ਦੌੜਨ ਵਾਲਾ ਮੋਟਰਸਾਈਕਲ ‘ਟਵਿਸਟਰ’, ਮੋਟਰਸਾਈਲ ਪਲਟੀਨਾ, ਦੋ ਦੇਸੀ ਪਿਸਤੌਲ 32 ਬੋਰ ਅਤੇ ਤਿੰਨ ਜਿੰਦਾ ਰੌਂਦ, 7 ਲੇਡੀਜ਼ ਪਰਸ, ਖੋਹੇ ਹੋਏ 4 ਮੋਬਾਇਲ ਫੋਨ, 1 ਲੱਖ 30 ਹਜ਼ਾਰ ਨਕਦੀ, ਕੁਝ ਕਾਗਜ਼, ਏਟੀਐਮ, ਸ਼ਨਾਖਤੀ ਕਾਰਡ ਅਤੇ ਅਧਾਰ ਕਾਰਡ ਵਗੈਰਾ ਬਰਾਮਦ ਕੀਤੇ ਹਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਵੱਲੋਂ ਕੀਤੀਆਂ ਲੁੱਟਾਂ-ਖੋਹਾਂ ਜ਼ਿਆਦਾਤਰ ਬਠਿੰਡਾ ਨਾਲ ਸਬੰਧਤ ਹੀ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਨਿਆਣੇ ਵੱਲੋਂ ਹੀ ਲੰਮੇ ਸਮੇਂ ਤੋਂ ਸ਼ਹਿਰ ‘ਚ ਦਹਿਸ਼ਤ ਮਚਾਈ ਗਈ ਸੀ। ਬਠਿੰਡਾ ਰੇਂਜ ਦੇ ਆਈ ਜੀ ਅਰੁਣ ਕੁਮਾਰ ਮਿੱਤਲ, ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਅਤੇ ਐਸਪੀ (ਡੀ) ਗੁਰਵਿੰਦਰ ਸਿੰਘ ਸੰਘਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਹੈਪੀ ਪੁੱਤਰ ਖੇਤਾ ਸਿੰਘ ਵਾਸੀ ਬਚਨ ਕਲੋਨੀ ਬਠਿੰਡਾ ਅਤੇ ਵੀਰ ਸਿੰਘ ਉਰਫ ਵੀਰੂ ਪੁੱਤਰ ਪ੍ਰਭਦਿਆਲ ਪਿੰਡ ਭੁਓ ਕਲਾਂ ਵਜੋਂ ਹੋਈ ਹੈ ਦੋਵੇਂ ਮੁਲਜ਼ਮ ਵਿਹਲੇ ਹਨ ਤੇ ਇਨ੍ਹਾਂ ‘ਚੋਂ ਜਸਵਿੰਦਰ 18-19 ਸਾਲ ਦੀ ਉਮਰੇ ਹੀ ਅਪਰਾਧ ਦੀ ਦੁਨੀਆਂ ਵਿਚ ਪ੍ਰਵੇਸ਼ ਕਰ ਗਿਆ ਸੀ। ਦੋਵਾਂ ਨੂੰ ਹੀ ਗਲੈਮਰ ਭਰੀ ਜ਼ਿੰਦਗੀ ਜਿਉਣ ਅਤੇ ਨਸ਼ੇ ਕਰਨ ਦੀ ਲਤ ਲੱਗ ਗਈ ਸੀ। ਇਸੇ ਕਾਰਨ ਹੀ ਉਨ੍ਹਾਂ ਨੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਸਨੈਚਿੰਗ ਵਰਗੇ ਅਪਰਾਧ ਕਰਨ ‘ਚ ਸਰਗਰਮ ਸਨ ਅਤੇ ਥੋੜ੍ਹੇ ਸਮੇਂ ‘ਚ ਹੀ 25 ਵਾਰਦਾਤਾਂ ਕਬੂਲ ਵੀ ਕਰ ਲਈਆਂ ਹਨ। ਵੀਰੂ ਖਿਲਾਫ਼ ਸਨੈਚਿੰਗ ਦਾ ਮੁਕੱਦਮਾ ਦਰਜ ਹੈ

ਮੁਲਜ਼ਮਾਂ ਵੱਲੋਂ ਕੀਤੀਆਂ ਮੁੱਖ ਵਾਰਦਾਤਾਂ

ਅਪਰੈਲ 2019 ‘ਚ ਗੁਰੂ ਤੇਗ ਬਹਾਦਰ ‘ਚ ਰਿਕਸ਼ੇ ‘ਤੇ ਬੈਠੀ ਔਰਤ ਤੋਂ ਏਟੀਐਮ ਅਤੇ ਪਰਸ ਖੋਹਿਆ, ਜਿਸ ‘ਚ 1ਲੱਖ 40 ਹਜ਼ਾਰ ਰੁਪਏ ਸਨ ਜੁਲਾਈ 2019 ‘ਚ ਸਰੋਜ ਰਾਣੀ ਪਤਨੀ ਭੂਸ਼ਨ ਕੁਮਾਰ ਤੋਂ 8 ਹਜ਼ਾਰ ਰੁਪਏ ਖੋਹੇ ਸਤੰਬਰ ‘ਚ ਲੇਡੀਜ਼ ਪਰਸ ਖੋਹਿਆ, ਜਿਸ ‘ਚ 25 ਹਜ਼ਾਰ ਰੁਪਏ ਸਨ ਪਾਵਰ ਹਾਊਸ ਰੋਡ ਤੋਂ ਸਕੂਟਰੀ ‘ਤੇ ਜਾਂਦੀਆਂ ਔਰਤਾਂ ਤੋਂ ਪਰਸ ‘ਚ ਰੱਖੇ 11 ਹਜ਼ਾਰ ਰੁਪਏ ਤੇ ਫੋਨ ਖੋਹੇ ਕਚਹਿਰੀਆਂ ਦੀ ਬੈਕਸਾਈਡ ਤੋਂ ਦੋ ਔਰਤਾਂ ਕੋਲਾਂ ਪਰਸ ਖੋਹਿਆ, ਜਿਸ ‘ਚ 7 ਹਜਾਰ ਰੁਪਏ ਸਨ ਬਸੰਤ ਵਿਹਾਰ ‘ਚ ਇੱਕ ਜੈਂਟਸ ਤੇ ਇੱਕ ਮਹਿਲਾ ਪਰਸ (14,500ਰੁਪਏ) ਭੱਟੀ ਰੋਡ ‘ਤੇ ਸਕੂਟਰੀ ‘ਤੇ ਜਾ ਰਹੀ ਮਹਿਲਾ ਤੋਂ ਪਰਸ ਸਣੇ 10 ਹਜ਼ਾਰ ਰੁਪਏ ਖੋਹੇ ਸਿਵਲ ਹਸਪਤਾਲ ਸਾਹਮਣੇ ਰਿਕਸ਼ੇ ‘ਤੇ ਜਾਂਦੀ ਔਰਤ ਦੇ ਪਰਸ ‘ਚ ਰੱਖੇ 15 ਹਜ਼ਾਰ ਰੁਪਏ ਗੋਲ ਡਿੱਗੀ ਕੋਲ ਪੈਦਲ ਜਾਂਦੀ ਮਹਿਲਾ ਕੋਲੋਂ ਪਰਸ ਖੋਹਿਆ, ਜਿਸ ‘ਚ 7-8 ਹਜ਼ਾਰ ਰੁਪਏ ਸਨ ਹਾਜੀ ਰਤਨ ਚੌਂਕ ‘ਚ ਪੈਦਲ ਜਾ ਰਹੀ ਮਹਿਲਾ ਤੋਂ 80 ਹਜ਼ਾਰ ਨਕਦੀ ਰੱਖਿਆ ਪਰਸ ਖੋਹਿਆ

ਮਹਿੰਗੇ ਸ਼ੌਂਕ ਲਈ ਬਣੇ ਅਪਰਾਧੀ

ਆਈਜੀ ਨੇ ਦੱਸਿਆ ਕਿ ਸੀਆਈਏ ਸਟਾਫ (ਟੂ) ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਾਹ ਜਾਂਦੀਆਂ ਔਰਤਾਂ ਤੋਂ ਪਰਸ ਆਦਿ ਖੋਹ ਕੇ ਫਰਾਰ ਹੋ ਜਾਂਦੇ ਹਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਦੋਵੇਂ ਜਣੇ ਸਿਵਲ ਲਾਈਨ ਇਲਾਕੇ ‘ਚ ਆਪਣੇ ਟਵਿਸਟਰ ‘ਤੇ ਸਵਾਰ ਹੋ ਕੇ ਕੋਈ ਵਾਰਦਾਤ ਕਰਨ ਦੇ ਚੱਕਰ ‘ਚ ਹਨ ਤਾਂ ਪੁਲਿਸ ਨੇ ਮੁਲਜ਼ਮਾਂ ਨੂੰ ਰਿੰਗ ਰੋਡ ਲਾਗਿਓਂ ਦਬੋਚ ਲਿਆ ਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਅਗਲੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ। ਮੁਲਜ਼ਮ ਨੇ ਮੁੱਢਲੀ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਉਹ ਆਪਣੇ ਨਸ਼ਿਆਂ ਦੀ ਪੂਰਤੀ ਵਰਗੇ ਮਹਿੰਗੇ ਸ਼ੌਂਕਾਂ ਲਈ ਅਪਰਾਧ ਕਰਦੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।