ਕਹਾਣੀਆਂ

ਨਹਿਲੇ ‘ਤੇ ਦਹਿਲਾ

ਜੂਨ ਦੇ ਮਹੀਨੇ ਅੱਤ ਦੀ ਗਰਮੀ ਪੈ ਰਹੀ ਸੀ ਮੈਂ ਇੱਕ ਦਿਨ ਮਾਲੇਰਕੋਟਲਾ ਤੋਂ ਚੰਡੀਗੜ੍ਹ ਨੂੰ ਖੰਨਾ-ਸਰਹਿੰਦ ਦੇ ਰਸਤੇ ਜਾ ਰਿਹਾ ਸੀ ਇੱਕ ਅੱਧਖੜ ਉਮਰ ਦਾ ਕੰਡਕਟਰ ਸਵਾਰੀਆਂ ਦੀਆਂ ਟਿਕਟ ਕੱਟ ਰਿਹਾ ਸੀ ਸਵਾਰੀ ਦੇ ਜੋ ਇੱਕ-ਦੋ ਰੁਪਏ ਵਧ ਜਾਂਦੇ ਸਨ, ਉਹ ਖੁੱਲ੍ਹੇ ਪੈਸੇ ਦੇਣ ਦੀ ਥਾਂ ਟੋਫੀਆਂ ਦੇ ਦਿੰਦਾ ਸੀ ਕੁਝ ਲੋਕ ਟੋਫੀਆਂ ਚੁੱਪ-ਚਾਪ ਲੈ ਕੇ ਜੇਬ੍ਹ ਵਿੱਚ ਪਾ ਲੈਂਦੇ ਤੇ ਕੁਝ ਮੂੰਹ ਵਿੱਚ ਬੁੜਬੁੜ ਕਰਦੇ ਰੱਖ ਲੈਂਦੇ ਟਿਕਟਾਂ ਕੱਟਦਾ ਤੇ ਟੋਫੀਆਂ ਵੇਚਦਾ ਕੰਡਕਟਰ ਇੱਕ ਬਜ਼ੁਰਗ ਕੋਲ ਪਹੁੰਚ ਗਿਆ ਬਜ਼ੁਰਗ ਨੂੰ ਟਿਕਟ ਦੇਣ ਤੋਂ ਬਾਅਦ ਕੰਡਕਟਰ ਨੇ ਉਸ ਤੋਂ 33 ਰੁਪਏ ਮੰਗੇ ਤਾਂ ਬਜ਼ੁਰਗ ਨੇ 30 ਰੁਪਏ ਤੇ 3 ਟੋਫੀਆਂ ਜੇਬ੍ਹ ‘ਚੋਂ ਕੱਢ ਕੇ ਦੇ ਦਿੱਤੀਆਂ ਬਜ਼ੁਰਗ ਦੇ ਇਸ ਵਿਵਹਾਰ ਤੋਂ ਸਵਾਰੀਆਂ ਦੇ ਚਿਹਰੇ ‘ਤੇ ਖੁਸ਼ੀ ਆ ਗਈ ਤੇ ਕੰਡਕਟਰ ਵਿਚਾਰਾ ਅੱਤ ਦੀ ਗਰਮੀ ਵਿੱਚ ਵੀ ਠੰਢਾ ਜਿਹਾ ਹੋ ਕੇ ਨੀਵੀਂ ਪਾ ਕੇ ਅੱਗੇ ਜਾ ਕੇ ਟਿਕਟਾਂ ਕੱਟਣ ਲੱਗਾ

ਮੁਹੰਮਦ ਬਸ਼ੀਰ,
ਐਸ.ਐਸ. ਮਾਸਟਰ, ਸ.ਹ.ਸ. ਭੂਦਨ
ਮੋ. 94171-58300

ਪ੍ਰਸਿੱਧ ਖਬਰਾਂ

To Top