ਨਾਗਾ ਸਮਝੌਤਾ ਮਣੀਪੁਰ ਦੀ ਅਖੰਡਤਾ ਨਾਲ ਸਮਝੌਤਾ ਨਹੀਂ

ਏਜੰਸੀ ਇੰਫਾਲ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਾ ਸਮਝੌਤੇ ‘ਤੇ ਵਧ ਰਹੀਆਂ ਚਿੰਤਾਵਾਂ ਦਰਮਿਆਨ ਮਣੀਪੁਰ ਨੂੰ ਭਰੋਸਾ ਦਿੱਤਾ ਕਿ ਇਸ ਸਮਝੌਤੇ ‘ਚ ਇੱਕ ਸ਼ਬਦ ਵੀ ਅਜਿਹਾ ਨਹੀਂ ਹੈ, ਜੋ ਸੂਬੇ ਦੀ ਅਖੰਡਤਾ ਨਾਲ ਸਮਝੌਤਾ ਕਰਨ ਵਾਲਾ ਹੋਵੇ ਉਹ ਸ਼ਨਿੱਚਰਵਾਰ ਨੂੰ ਇੰਫਾਲ ‘ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ
ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸੂਬੇ ‘ਚ ਸੱਤਾ ‘ਚ ਆਉਂਦੀ ਹੈ ਤਾਂ ਉਹ 15 ਮਹੀਨਿਆਂ ‘ਚ ਉਹ ਸਾਰੇ ਵਿਕਾਸ ਕਾਰਜ ਕਰ ਦਿਖਾਏਗੀ, ਜੋ ਕਾਂਗਰਸ ਨੇ ਪਿਛਲੇ 15 ਸਾਲਾਂ ‘ਚ ਨਹੀਂ ਕੀਤਾ ਮੋਦੀ ਨੇ ਇੰਫਾਲ ਦੇ ਲਾਲਜਿੰਗ ਅਚੀਉਬਾ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਣੀਪੁਰ ‘ਚ ਕਾਂਗਰਸ ਸਰਕਾਰ 2015 ਤੋਂ ਸੋਂ ਰਹੀ ਹੈ ਇਸ ਸਮਝੌਤੇ ‘ਤੇ ਤਿੰਨ ਅਗਸਤ 2015 ਨੂੰ ਦਸਤਖਤ ਹੋਏ ਤੇ ਹੁਣ ਸੂਬਾ ਸਰਕਾਰ ਚੋਣਾਂ ਸਬੰਧੀ ਇਸ ਮੁੱਦੇ ਨੂੰ ਚੁੱਕ ਰਹੀ ਹੈ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਤੇ ਹੋਰ ਇਸ ਮੁੱਦੇ ‘ਤੇ ਝੂਠ ਬੋਲ ਫੈਲਾ ਰਹੇ ਹਨ
ਮੋਦੀ ਨੇ 53 ਮਿੰਟਾਂ ਦੇ ਭਾਸ਼ਣ ‘ਚ ਕਿਹਾ ਕਿ ਕਾਂਗਰਸ ਸਰਕਾਰ ਨੇ ਨੌਜਵਾਨਾਂ ਲਈ ਕੁਝ ਵੀ ਨਹੀਂ ਕੀਤਾ ਹੈ ਮੋਦੀ ਨੇ ਸੂਬੇ ‘ਚ ਲਗਾਤਾਰ ਹੋ ਰਹੀ ਆਰਥਿਕ ਨਾਕੇਬੰਦੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਣੀਪੁਰ ‘ਚ ਭਾਜਪਾ ਦੀ ਸਰਕਾਰ ਬਣਨ ‘ਤੇ ਆਰਥਿਕ ਨਾਕੇਬੰਦੀ ਨਹੀਂ ਹੋਵੇਗੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਾਕੇਬੰਦੀ ਖਤਮ ਕਰਨ ਲਈ ਜ਼ਰੂਰੀ ਕਦਮ ਨਹੀਂ ਚੁੱਕ ਰਹੀ ਹੈ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨਾਕੇਬੰਦੀ ਸਮਾਪਤ ਕਰਨ ਲਈ ਹਰ ਸੰਭਵ ਮੱਦਦ ਲਈ ਤਿਆਰ ਹੈ ਕਾਂਗਰਸ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਕਾਰਨ ਹੈ ਤੇ ਇਨ੍ਹਾਂ  ਨੂੰ ਸੱਤਾ ‘ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ
ਮੋਦੀ ਨੇ ਕਿਹਾ ਕਿ ਸਾਡਾ ਇੱਕੋ ਇੱਕ ਟੀਚਾ ਮਣੀਪੁਰ ਦੀ ਏਕਤਾ, ਲੋਕਾਂ ਦੀ ਪਲਾਈ ਤੇ ਸੂਬੇ ਦਾ ਵਿਕਾਸ ਹੈ ਤੁਸੀਂ ਕਾਂਗਰਸ ਨੂੰ 15 ਸਾਲ ਦਿੱਤੇ, ਸਾਨੂੰ ਸਿਰਫ਼ ਪੰਜ ਸਾਲ ਦਿਓ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ 15 ਮਹੀਨਿਆਂ ‘ਚ ਅਧੂਰੇ ਕਾਰਜਾਂ ਨੂੰ ਪੂਰਾ ਕਰਾਂਗੇ ਜ਼ਿਕਰਯੋਗ ਹੈ ਕਿ ਮਣੀਪੁਰ ਦੀ 60 ਮੈਂਬਰੀ ਵਿਧਾਨ ਸਭਾ ਲਈ 4 ਤੇ 8 ਮਾਰਚ ਨੂੰ ਦੋ ਗੇੜਾਂ ‘ਚ ਵੋਟਾਂ ਪੈਣਗੀਆਂ