ਨਾਭਾ ਜੇਲ੍ਹ ਕਾਂਡ ਦੇ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਦੀ ਐਲਓਸੀ ਸਾਰੇ ਏਅਰਪੋਰਟਾਂ ‘ਤੇ ਜਾਰੀ

ਸੱਚ ਕਹੂੰ ਨਿਊਜ
ਬੱਧਨੀ ਕਲਾਂ    ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਸੇਖੋਂ ਸਹਿਤ ਉਸ ਦੇ ਚਾਰ ਸਾਥੀਆਂ ਨੂੰ ਆਪਣੇ ਘਰ ਪਨਾਹ ਦੇਣ ਵਾਲੇ ਐਨ. ਆਰ. ਆਈ ਕੁਲਤਾਰ ਸਿੰਘ ਗੋਲਡੀ ਅਤੇ ਹੋਰਨਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਡੇ ਪੱਧਰ ‘ਤੇ ਸਰਗਰਮ ਹੋ ਚੁਕੀ ਹੈ, ਸੱਕੀ ਥਾਵਾਂ ‘ਤੇ ਪੁਲਿਸ ਵੱਲੋਂ ਛਾਪਾਮਾਰੀ ਵੀ ਕੀਤੀ ਜਾ ਰਹੀ ਹੈ।
12 ਫਰਵਰੀ ਨੂੰ ਪੁਲਿਸ ਕਾਰਵਾਈ ਦੌਰਾਨ  ਕੁਲਤਾਰ ਸਿੰਘ ਗੋਲਡੀ ਦੇ ਘਰੋਂ ਉਸ ਦਾ ਪਾਸਪੋਰਟ  ਜਬਤ ਕੀਤਾ ਗਿਆ ਸੀ ਜਿਸ ਦੇ ਆਧਾਰ ‘ਤੇ ਪੁਲਿਸ ਨੇ ਕਾਫੀ ਕਾਰਵਾਈ ਕੀਤੀ ਪਰ ਕੁਲਤਾਰ ਸਿੰਘ ਗੋਲਡੀ ਪੁਲਿਸ ਦੀ ਪਕੜ ਵਿੱਚ ਨਹੀਂ ਆਇਆ ਪੰਜਾਬ ਪੁਲਿਸ ਨੇ ਹੁਣ ਦੇਸ਼ ਦੇ ਸਾਰੇ ਏਅਰਪੋਰਟਾਂ ਤੇ ਕੁਲਤਾਰ ਸਿੰਘ ਗੋਲਡੀ ਦੇ ਐਲ.ਓ.ਸੀ. ਜਾਰੀ ਕਰ ਦਿੱਤੇ ਹਨ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਨ. ਆਰ. ਆਈ. ਕੁਲਤਾਰ ਸਿੰਘ ਗੋਲਡੀ ਦੇ ਘਰ ਪਿੰਡ ਢੁਡੀਕੇ ਵਿਖੇ  ਗੈਂਗਸਟਰਾਂ ਨੂੰ ਕਾਬੂ ਕਰਨ ਲਈ ਬਣਾਈ ਗਈ ਵਿਸ਼ੇਸ ਟੀਮ ਨੇ ਗੁਪਤ ਸੂਚਨਾ ‘ਤੇ ਇੱਕ ਸਪੈਸ਼ਲ ਅਪਰੇਸ਼ਨ ਕਰਕੇ ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਸੇਖੋ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਕਾਬੂ ਕਰ ਲਿਆ ਸੀ ਇੰਨ੍ਹਾਂ ਗੈਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਪੁਲਸ ਵੱਲੋਂ  ਕੁਲਤਾਰ ਸਿੰਘ ਗੋਲਡੀ ਅਤੇ ਹਰਵਿੰਦਰ ਸਿੰਘ ਖਿਲਾਫ਼ ਐਸ. ਐਸ. ਪੀ ਪਟਿਆਲਾ ਦੇ ਹੁਕਮਾਂ ‘ਤੇ 15 ਫਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਸਮਂੇ ਤੋਂ ਹੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ, ਪੁਲਿਸ ਨੂੰ ਇਹ ਵੀ ਲੱਗਦਾ ਹੈ ਕਿ ਕੁਲਤਾਰ ਸਿੰਘ ਗੋਲਡੀ ਵਿਦੇਸ਼ ਭੱਜ ਸਕਦਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕੁਲਤਾਰ ਸਿੰਘ ਗੋਲਡੀ ਤੇ ਪੁਲਿਸ ਦਾ ਸ਼ਿਕੰਜਾ ਕਸਿਆ ਹੋਇਆ ਹੈ ਅਤੇ ਉਹ ਬਹੁਤਾ ਚਿਰ ਪੁਲਿਸ ਤੋਂ ਨਹੀਂ ਬਚ ਸਕਦਾ।
ਜਿਕਰਯੋਗ ਹੈ ਕਿ ਪੁਲਿਸ ਨੇ ਨਾਭਾ ਜੇਲ੍ਹ ਕਾਂਡ ਦੇ ਮੁਖ ਦੋਸ਼ੀਆਂ ਨੂੰ ਫ਼ੜ ਕੇ ਜਿੱਥੇ ਪੂਰੇ ਪੰਜਾਬ ਦੇ ਲੋਕਾਂ ਦੀ ਸ਼ਾਬਾਸ਼ ਖੱਟੀ ਹੈ ਉਥੇ ਹੁਣ ਉਨ੍ਹਾਂ ਗੈਗਸਟਰਾਂ ਨੂੰ ਪਨਾਹ ਦੇਣ ਵਾਲੇ ਕੁਲਤਾਰ ਸਿੰਘ ਗੋਲਡੀ ਅਤੇ ਉਸ ਦੇ ਸਾਥੀ ਪੁਲਿਸ ਦੇ ਗਲੇ ਦੀ ਹੱਡੀ
ਬਣੇ ਹੋਏ ।