ਪੰਜਾਬ

ਨਾਭਾ ਜੇਲ੍ਹ ਬਰੇਕ ਮਾਮਲਾ: ਗੈਂਗਸਟਰ ਸੁਲੱਖਣ ਗ੍ਰਿਫ਼ਤਾਰ

ਸੱਚ ਕਹੂੰ ਨਿਊਜ਼
ਨਵਾਂ ਸ਼ਹਿਰ,
ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ  ਨਵਾਂਸ਼ਹਿਰ ਪੁਲਿਸ ਵੱਲੋਂ ਪ੍ਰੇਮਾ ਲਹੌਰੀਏ ਦੇ ਸਾਥੀ ਗੈਂਗਸਟਰ ਸੁਲੱਖਣ ਸਿੰਘ ਉਰਫ਼ ਬੱਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਸੁਲੱਖਣ ਸਿੰਘ ਨੂੰ ਨਵਾਂਸ਼ਹਿਰ ਦੇ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ
ਗ੍ਰਿਫ਼ਤਾਰ ਕੀਤੇ ਸੁਲੱਖਣ ਸਿੰਘ ਉਰਫ਼ ਬੱਬਰ ਨੇ ਪੁਲਿਸ ਅੱਗੇ ਮੰਨਿਆ ਹੈ ਕਿ ਵਾਰਦਾਤ ਵਾਲੇ ਦਿਨ ਉਹ ਸਾਰੇ ਪੁਲਿਸ ਦੀ ਵਰਦੀ ਵਿੱਚ ਹੌਂਡਾ ਸਿਟੀ ਕਾਰ ਵਿੱਚ ਨਾਭਾ ਜੇਲ੍ਹ ਪਹੁੰਚੇ ਸਨ ਅਤੇ ਵਿਕੀ ਗੌਂਡਰ ਅਤੇ ਗੁਰਪ੍ਰੀਤ ਸੇਖੋਂ, ਨੀਟਾ ਦਿਓਲ ਅਤੇ ਹੋਰ ਸਾਥੀਆਂ ਨੂੰ ਛੁਡਾ ਕੇ ਲੈ ਗਏ ਸਨ ਸੁਲੱਖਣ ਅਨੁਸਾਰ ਪ੍ਰੇਮਾ ਲਹੌਰੀਆ, ਗੁਰਪ੍ਰੀਤ ਗੋਪੀ ਤੇ ਹੈਰੀ ਚੱਠਾ ਹੌਲਦਾਰ ਦੀ ਵਰਦੀ ਵਿੱਚ ਸਨ ਅਤੇ ਇਨ੍ਹਾਂ ਨੇ ਹੀ ਗੁਰਪ੍ਰੀਤ ਨਾਮਕ ਕੈਦੀ ਦੇ ਜਾਅਲੀ ਵਾਰੰਟ ਨਾਭਾ ਜੇਲ੍ਹ ਦੇ ਗੇਟ ‘ਤੇ ਸੰਤਰੀ ਨੂੰ ਵਿਖਾਏ ਸਨ ਅਤੇ ਉਸ ਤੋਂ ਬਾਅਦ ਜੇਲ੍ਹ ਦੇ ਅੰਦਰ ਦਾਖਲ ਹੋਕੇ ਉਨ੍ਹਾਂ ਨੇ ਜੇਲ੍ਹ ਬਰੇਕ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਸੁਲੱਖਣ ਸਿੰਘ ਅਨੁਸਾਰ ਉਹ ਆਪ ਏਐਸਆਈ ਦੀ ਵਰਦੀ ਵਿੱਚ ਸੀ ਸੁਲੱਖਣ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਹੁਣ ਪੁਲਿਸ ਨਾਮੀ ਗੈਂਗਸਟਰ ਪ੍ਰੇਮਾ ਲਾਹੌਰੀਏ ਦੀ ਭਾਲ ‘ਚ ਜੁਟ ਗਈ ਹੈ
ਇਸ ਸਬੰਧੀ ਜਲੰਧਰ ਜੋਨ ਦੇ ਆਈ ਜੀ ਅਰਪਿਤ ਸ਼ੁਕਲਾ ਅਤੇ ਡੀ ਆਈ ਜੀ ਲੁਧਿਆਣਾ ਯੁਰਿੰਦਰ ਹੇਅਰ ਅਤੇ ਨਵਾਂਸ਼ਹਿਰ ਦੇ ਐਸ ਐਸ ਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸੁਲੱਖਣ ਸਿੰਘ ਦੀ ਗ੍ਰਿਫ਼ਤਾਰੀ ਨਵਾਂਸ਼ਹਿਰ ਬੱਸ ਸਟੈਂਡ ਤੋਂ ਹੋਈ ਹੈ ਉਹਨਾਂ ਦੱਸਿਆ ਕਿ ਸੁਲੱਖਣ ਸਿੰਘ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ ਅਤੇ ਹੋਰ ਮਾਮਲੇ ਦਰਜ ਹਨ

ਪ੍ਰਸਿੱਧ ਖਬਰਾਂ

To Top