ਨਾਭਾ ਜੇਲ ‘ਚੋਂ ਫਰਾਰ ਗੈਂਗਸਟਰ ਗੁਰਪ੍ਰੀਤ ਸੇਖੋਂ ਗ੍ਰਿਫ਼ਤਾਰ

ਕਿਰਨ ਰੱਤੀ ਅਜੀਤਵਾਲ,
ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਰਗਨਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਤਿੰਨ ਸਾਥੀ ਮਨਵੀਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਰਾਜਾ ਉਰਫ ਸੁਲਤਾਨ ਮੰਗੇਵਾਲਾ,ਕੁਲਵਿੰਦਰ ਸਿੰਘ ਢਿੰਬਰੀ ਵਾਸੀ ਸਿਧਾਣਾ ਨੂੰ ਅੱਜ ਮੋਗਾ ਜਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਤੋਂ ਇੱਕ ਐਨ.ਆਰ.ਆਈ ਦੇ ਘਰੋਂ ਇਕ ਅਪਰੇਸ਼ਨ ਦੌਰਾਨ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਆਈ.ਜੀ ਗੁਰਮੀਤ ਸਿੰਘ ਚੌਹਾਨ ਕਾÀੂਂਟਰ ਇੰਟੈਲੀਜੈਂਸ ਪਟਿਆਲਾ ਤੇ ਐਸ.ਐਸ.ਪੀ ਮੋਗਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਇਸ
ਅਪਰੇਸ਼ਨ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ ਹੈ।ਉਨਾਂ ਦੱਸਿਆ ਕਿ ਇਹ ਗੈਂਗਸਟਰ ਢੁੱਡੀਕੇ ਦੇ ਇਕ ਘਰ ਠਹਿਰੇ ਹੋਏ ਸਨ।ਉਨਾਂ ਦੱਸਿਆ ਕਿ ਉਕਤ ਗੈਂਗਸਟਰਾਂ ਪਾਸੋ ਤਿੰਨ ਪਿਸਟਲ, ਇਕ ਬਾਰਾਂ ਬੋਰ ਰਾਈਫਲ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।ਇਹ ਮਕਾਨ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਦੇ ਨਾਲ ਹੀ ਹੈ।ਜਿਸ ਵਿੱਚ ਵਿਦੇਸ਼ ਤੋਂ ਪਰਤਿਆ ਇਕ ਨੌਜਵਾਨ ਰਹਿ ਰਿਹਾ ਸੀ।ਇਸ ਸਬੰਧੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਅੱਠ ਤੋਂ ਦਸ ਗੱਡੀਆਂ ਵਿੱਚ ਸਵਾਰ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਉਕਤ ਘਰ ਨੂੰ ਘੇਰਾ ਪਾ ਲਿਆ ਅਤੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਅੰਦਰ ਚਲੇ ਜਾਣ ਲਈ ਕਿਹਾ।ਕੁੱਝ ਸਮਂੇ ਬਾਅਦ ਗੋਲੀ ਚੱਲਣ ਦੀਆਂ ਅਵਾਜਾਂ ਵੀ ਸੁਣਾਈ ਦਿੱਤੀਆਂ।ਪਰ ਪੁਲਿਸ ਅਧਿਕਾਰੀਆਂ ਨੇ ਗੋਲੀ ਚੱਲਣ ਤੋਂ ਇਨਕਾਰ ਕੀਤਾ।