Breaking News

ਨਿਰਭਇਆ ਕਾਂਡ : ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ

ਏਜੰਸੀ ਨਵੀਂ ਦਿੱਲੀ, 
ਸੁਪਰੀਮ ਕੋਰਟ ਨੇ ਨਿਰਭਇਆ ਕਾਂਡ ਦੇ ਚਾਰ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਖਿਲਾਫ਼ ਅਪੀਲ ‘ਤੇ ਅੱਜ ਫੈਸਲਾ ਸੁਰੱਖਿਅਤ ਰੱਖ ਲਿਆ, ਨਿਰਭਇਆ ਕਾਂਡ ਦੇ ਦੋਸ਼ੀਆਂ ਅਕਸ਼ੈ, ਪਵਨ, ਵਿਨੈ ਤੇ ਮੁਕੇਸ਼ ਸਿੰਘ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ‘ਤੇ ਦਿੱਲੀ ਹਾਈਕੋਰਟ ਨੇ ਮੋਹਰ ਲਾ ਦਿੱਤੀ ਸੀ ਹਾਈਕੋਰਟ ਦੇ ਫੈਸਲੇ ਖਿਲਾਫ਼ ਇਨ੍ਹਾਂ ਵਿਅਕਤੀਆਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਦਿੱਲੀ ਪੁਲਿਸ ਦੇ ਵਕੀਲ ਸਿਧਾਰਥ ਲੁਥਰਾ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ 16 ਦਸੰਬਰ 2012 ਨੂੰ ਹੋਏ ਨਿਰਭੈਆ ਸਮੂਹਿਕ ਦੁਰਾਚਾਰ ਕਾਂਡ ਦੇ ਦੋਸ਼ੀਆਂ ਦੀ ਅਪੀਲ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ

ਪ੍ਰਸਿੱਧ ਖਬਰਾਂ

To Top