ਨੀਟ ‘ਚ ਉਰਦੂ ਸਬੰਧੀ ਪਟੀਸ਼ਨ ‘ਤੇ ਕੇਂਦਰ ਤੇ ਐਮਸੀਆਈ ਨੂੰ ਨੋਟਿਸ

ਏਜੰਸੀ ਨਵੀਂ ਦਿੱਲੀ, 
ਸੁਪਰੀਮ ਕੋਰਟ ਨੇ ਕੌਮੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) ਦੀ ਪ੍ਰੀਖਿਆ ਲਈ ਵਰਤੋਂ ਹੋਣ ਵਾਲੀਆਂ ਅਧਿਕਾਰਕ ਭਾਸ਼ਾਵਾਂ ‘ਚ ਉਰਦੂ ਨੂੰ ਵੀ ਸ਼ਾਮਲ ਕਰਨ ਸਬੰਧੀ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੇ ਭਾਰਤੀ ਮੈਡੀਕਲ ਪਰਿਸ਼ਦ (ਐਮਸੀਆਈ) ਤੋਂ ਜਵਾਬ ਤਲਬ ਕੀਤੇ ਜਸਟਿਸ ਕੁਰੀਅਨ ਜੋਸੇਫ ਤੇ ਜਸਟਿਸ ਆਰ. ਭਾਨੂਮਤੀ ਦੀ ਬੈਂਚ ਨੇ ਸਟੂਡੈਂਟ ਇਸਲਾਮਿਕ ਆਰਗੇਨਾਈਜੇਸ਼ਨ (ਐੱਸਆਈਓ) ਵੱਲੋਂ ਦਾਖਲ਼ ਪਟੀਸ਼ਨ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਤੇ ਐੱਮਸੀਆਈ ਨੂੰ ਨੋਟਿਸ ਜਾਰੀ ਕੀਤੇ ਤੇ ਜਵਾਬੀ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤਾ