ਨੋਬਲ ਜੇਤੂ ਕੈਲਾਸ਼ ਸਤਿਆਰਥੀ ਦੇ ਘਰ ਚੋਰੀ

ਚੋਰੀ ਹੋਏ ਸਮਾਨ ‘ਚ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਵੀ ਸ਼ਾਮਲ
ਨਵੀਂ ਦਿੱਲੀ, ਏਜੰਸੀ  ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦੇ ਕਾਲਕਾ ਜੀ ਸਥਿੱਤ ਮਕਾਨ ‘ਚੋਂ ਚੋਰ ਬਹੁਤ ਸਾਰਾ ਸਮਾਨ ਚੋਰੀ ਕਰਕੇ ਲੈ ਗਏ, ਜਿਸ ‘ਚ ਉਨ੍ਹਾਂ ਨੂੰ ਮਿਲੇ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਵੀ ਸ਼ਾਮਲ  ਹੈ ਪੁਲਿਸ ਨੇ ਕਿਹਾ ਕਿ ਇਹ ਮਾਮਲਾ ਉਸ ਸਮੇਂ ਧਿਆਨ ‘ਚ ਆਇਆ ਜਦੋਂ ਸੱਤਿਆਰਥੀ ਦਾ ਪੀਏ ਸਵੇਰੇ ਲਗਭਗ 9 ਵਜੇ ਕਾਲਕਾ ਜੀ ਸਥਿੱਤ ਉਨ੍ਹਾਂ ਦੇ ਮਕਾਨ ਤੋਂ ਕਾਰ ਲੈਣ ਗਿਆ ਪੁਲਿਸ ਨੂੰ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਦੀ ਕਥਿੱਤ ਚੋਰੀ ਸਬੰਧੀ ਸੂਚਿਤ ਕੀਤਾ ਗਿਆ ਤੇ ਟੀਮਾਂ ਉਂਗਲੀਆਂ ਦੇ ਨਿਸ਼ਾਨ ਇਕੱਠੇ ਕਰ ਰਹੀ ਹੈ ਤੇ ਚੋਰੀਸ਼ੁਦਾ ਸਮਾਨ ਦਾ ਵੇਰਵਾ ਲੈਣ ਲਈ ਘਟਨਾ ਸਥਾਨ ਦਾ ਜਾਇਜ਼ਾ ਲੈ ਹੈ ਪੁਲਿਸ ਨੇ ਕਿਹਾ ਕਿ ਸਾਰੇ ਲਾੱਕਰ ਤੋੜੇ ਗਏ ਹਨ ਤੇ ਸ਼ੱਕ ਹੈ ਕਿ ਇਹ ਚੋਰੀ ਸਵੇਰੇ ਕੀਤੀ ਗਈ ਸੱਤਿਆਰਥੀ ਇਸ ਸਮੇਂ ਅਮਰੀਕਾ ‘ਚ ਹਨ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰੀ ਕੀਤੇ ਗਏ ਸਮਾਨ  ‘ਚ ਨੋਬਲ ਪੁਰਸਕਾਰ ਦੀ ਕਾਪੀ ਸ਼ਾਮਲ ਹੈ ਉਨ੍ਹਾਂ ਦੀ ਬੇਟੀ ਦੇ ਵਿਆਹ ਦੇ ਗਹਿਣੇ ਵੀ ਗਾਇਬ ਹਨ ਉਨ੍ਹਾਂ ਹਾਲੇ ਤੱਕ ਲਾਪਤਾ ਸਮਾਨ ਦੀ ਪੂਰੀ ਸੂਚੀ ਸਾਂਝੀ ਨਹੀਂ ਕੀਤੀ ਤੇ ਇਸ ਸਮੇਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਉਸ ਮਕਾਨ ‘ਚ ਕੋਈ ਨਹੀਂ ਹੈ, ਇਹ ਸੂਚਨਾ ਸੁਸਾਇਟੀ ਤੋਂ ਕਿਸੇ ਨੇ ਜਿਵੇਂ ਦੋਧੀ ਜਾਂ ਅਖ਼ਬਾਰ ਵਾਲੇ ਆਦਿ ਨੇ ਲੀਕ ਕੀਤੀ ਹੈ ਪੁਲਿਸ ਉਸ ਇਲਾਕੇ ਦੇ ਸਥਾਨਕ ਅਪਰਾਧੀਆਂ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਕਿ ਇਸ ਚੋਰੀ ਸਬੰਧੀ ਕੋਈ ਸੁਰਾਗ ਮਿਲ ਸਕੇ ਉਹ ਦੋਸ਼ੀਆਂ ਦਾ ਪਤਾ ਲਾਉਣ ਲਈ ਸੀਸੀਟੀਵੀ ਫੁਟੇਜ਼ ਵੀ ਚੈਕ ਕਰ ਰਹੀ ਹੈ ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੱਤਿਆਰਥੀ ਨੂੰ 2014 ‘ਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਉਨ੍ਹਾਂ ਨੂੰ ਇਹ ਸਨਮਾਨ ਪਾਕਿਸਤਾਨ ਦੀ ਮਲਾਲਾ ਯੂਸੁਫਜਈ ਦੇ ਨਾਲ ਸਾਂਝੇ ਤੌਰ ‘ਤੇ ਮਿਲਿਆ ਸੀ