Breaking News

ਨੰਬਰ 1 ਨੂੰ ਹਰਾ ਖ਼ਾਚਾਨੋਵ ਬਣੇ ਪੈਰਿਸ ਮਾਸਟਰਜ਼

ਸੋਮਵਾਰ ਨੂੰ ਹੀ ਨਡਾਲ ਨੂੰ ਪਛਾੜ ਜੋਕੋਵਿਚ ਬਣੇ ਸਨ ਨੰਬਰ 1

ਪੈਰਿਸ, 5 ਨਵੰਬਰ
ਰੂਸ ਦੇ ਕਰੇਨ ਖਾਚਾਨੋਵ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬਣੇ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਲਗਾਤਾਰ ਸੈੱਟਾਂ ‘ਚ 7-5, 6-4 ਨਾਲ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ 22 ਸਾਲਾ ਖ਼ਾਚਾਨੋਵ ਨੇ ਆਪਣੇ ਕਰੀਅਰ ਦਾ ਪਹਿਲਾ ਏਟੀਪੀ ਮਾਸਟਰਜ਼ 1000 ਦਾ ਖ਼ਿਤਾਬ ਜਿੱਤਿਆ ਅਤੇ ਸੋਮਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ‘ਚ ਸੱਤ ਸਥਾਨ ਦੀ ਛਾਲ ਲਗਾ ਕੇ 11ਵੇਂ ਸਥਾਨ ‘ਤੇ ਪਹੁੰਚ ਗਏ ਹਨ ਜੋਕੋਵਿਚ ਹਾਰ ਗਏ ਪਰ ਉਹ 8045 ਅੰਕਾਂ ਨਾਲ ਤਾਜ਼ਾ ਰੈਂਕਿੰਗ ‘ਚ ਨੰਬਰ ਇੱਕ ਬਣ ਗਏ ਸਪੇਨ ਦੇ ਰਾਫੇਲ ਨਡਾਲ 7480 ਅੰਕਾਂ ਨਾਲ ਦੂਸਰੇ ਨੰਬਰ ‘ਤੇ ਖ਼ਿਸਕ ਗਏ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top