ਪਠਾਨਕੋਟ : ਬਮਿਆਲ ‘ਚ ਪਾਕਿ ਘੁਸਪੈਠੀਆ ਢੇਰ

ਏਜੰਸੀ ਪਠਾਨਕੋਟ, 
ਸਰਹੱਦੀ ਸੁਰੱਖਿਆ ਬਲ ਨੇ ਪੰਜਾਬ ‘ਚ ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਕੋਲ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ ਇਹ ਉਹੀ ਜਗ੍ਹਾ ਹੈ, ਜਿੱਥੇ ਪਿਛਲੇ ਸਾਲ ਹਵਾਈ ਫੌਜ ਅੱਡੇ ‘ਤੇ ਹਮਲਾ ਕਰਨ ਵਾਲੇ ਅੱਤਵਾਦੀ ਦਾਖਲ ਹੋਏ ਸਨ
ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦੀ ਸੁਰੱਖਿਆ ਬਲ ਨਿਗਰਾਨ ਚੌਂਕੀ ਨੇ ਕੌਮਾਂਤਰੀ ਸਰਹੱਦ ਦੀ ਵਾੜ ਤੋਂ ਲਗਭਗ 50 ਮੀਟਰ ਦੂਰ ਸਵਾ 8 ਵਜੇ ਦੇ ਨੇੜੇ-ਤੇੜੇ ਇੱਕ ਘੁਸਪੈਠੀਏ ਦੀਆਂ ਸ਼ੱਕੀ ਗਤੀਵਿਧੀਆਂ ਵੇਖੀਆਂ ਉਨ੍ਹਾਂ ਕਿਹਾ ਕਿ ਬਲਾਂ ਨੇ ਘੁਸਪੈਠੀਏ ਨੂੰ ਚਿਤਾਵਨੀ ਦਿੱਤੀ ਪਰ ਕੋਈ ਪ੍ਰਤੀਕਿਰਿਆ ਨਾ ਮਿਲਣ ‘ਤੇ ਉਨ੍ਹਾਂ ਨੇ ਗੋਲੀ ਚਲਾਈ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਜਿੱਥੇ ਇਹ ਘਟਨਾ ਵਾਪਰੀ, ਉਹ ਪਠਾਨਕੋਟ ਦੇ ਬਮਿਆਲ ਇਲਾਕੇ ‘ਚ ਸਰਹੱਦੀ ਸੁਰੱਖਿਆ ਬਲ ਦੀ ਸਿੰਬਲ ਹੱਦ ਚੌਂਕੀ ਹੈ ਪਿਛਲੇ ਸਾਲ ਜਨਵਰੀ ‘ਚ ਸਰਹੱਦੋਂ ਪਾਰ ਅੱਤਵਾਦੀਆਂ ਨੇ ਸੈਕਟਰ ‘ਚ ਘੁਸਪੈਠ  ਕੀਤੀ ਸੀ ਤੇ ਉਨ੍ਹਾਂ ਭਾਰਤੀ ਹਵਾਈ ਫੌਜ ਦੇ ਸਾਮਰਿਕ ਤੌਰ ‘ਤੇ ਮਹੱਤਵਪੂਰਨ ਅੱਡੇ ‘ਤੇ ਹਮਲਾ ਕੀਤਾ ਸੀ