ਪਠਾਨਕੋਟ ਹਮਲੇ ‘ਚ ਸ਼ਹੀਦ ਦੀ ਧੀ ਬੋਲੀ, ਸ਼ਹਾਦਤ ਨੂੰ ਮਜ਼ਾਕ ਨਾ ਬਣਾਓ’

ਏਜੰਸੀ ਨਵੀਂ ਦਿੱਲੀ,
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੀ ਇੱਕ ਫੇਸਬੁੱਕ ਪੋਸਟ ਨੂੰ ਲੈ ਕੇ ਉੱਠਿਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਇੱਕ ਹੋਰ ਸ਼ਹੀਦ ਫੌਜੀ ਦੀ ਧੀ ਪੂਜਾ ਨੇ ਅੱਜ ਗੁਰਮੇਹਰ ਕੌਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਫੌਜੀਆਂ ਦੀ ਸ਼ਹਾਦਤ ਦਾ ਮਜ਼ਾਕ ਨਾ ਬਣਾਏ ਪਠਾਨਕੋਟ ਹਮਲੇ ‘ਚ ਸ਼ਹੀਦ ਹੋਏ ਲਾਂਸ ਨਾਇਕ ਮੂਲਰਾਜ ਦੀ ਧੀ ਪੂਜਾ ਨੇ ਟੀਵੀ ਚੈੱਨਲਾਂ ਨੂੰ ਕਿਹਾ ਕਿ ਮੈਂ ਗੁਰਮੇਹਰ ਨੂੰ ਕਹਾਂਗੀ ਕਿ ਕਿਰਪਾ ਕਰਕੇ ਆਪਣੇ ਬਾਪ ਦੀ ਸ਼ਹਾਦਤ ਨੂੰ ਮਜ਼ਾਕ ਨਾ ਬਣਾਏ