ਪਰਿਵਾਰ ਵੱਲੋਂ ਅੱਤਵਾਦੀ ਦੀ ਲਾਸ਼ ਲੈਣ ਤੋਂ ਨਾਂਹ

ਏਟੀਐਸ ਨੇ ਮਾਰ ਸੁੱਟਿਆ ਅੱਤਵਾਦੀ ਸੈਫੁੱਲਾ, ਦੋ ਸ਼ੱਕੀ ਗ੍ਰਿਫ਼ਤਾਰ ਇੱਕ ਫਰਾਰ
ਏਜੰਸੀ
ਕਾਨ੍ਹਪੁਰ,
ਲਖਨਊ ‘ਚ ਅੱਜ ਸਵੇਰੇ ਏਟੀਐਸ ਨੇ ਅੱਤਵਾਦੀ ਸੈਫੁੱਲਾ ਨੂੰ ਮਾਰ ਸੁੱਟਿਆ ਇਸ ਤੋਂ ਬਾਅਦ ਉਸਦੇ ਪਿਤਾ ਨੇ ਉਸਦੀ ਲਾਸ਼ ਲੈਣ ਤੋਂ ਨਾਂਹ ਕਰਦਿਆਂ ਕਿਹਾ ਕਿ ਉਸਨੇ ਕੋਈ ਦੇਸ਼ ਹਿੱਤ ਦਾ ਕੰਮ ਨਹੀਂ ਕੀਤਾ ਹੈ, ਇਸ ਲਈ ਅਸੀਂ ਉਸਦੀ ਲਾਸ਼ ਲੈ ਕੇ ਕੋਈ ਨਵੇਂ ਝਮੇਲੇ ‘ਚ ਨਹੀਂ ਪੈਣਾ ਚਾਹੁੰਦੇ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਸੈਫੁੱਲਾ ਨੂੰ ਮਾਰਿਆ ਹੈ ਤਾਂ ਕੁਝ ਸੋਚ-ਸਮਝ ਕੇ ਹੀ ਮਾਰਿਆ ਹੋਵੇਗਾ ਉਸਨੇ ਕੁਝ ਗਲਤ ਕੀਤਾ ਹੋਵੇਗਾ ਕਾਨਪੁਰ ਪੁਲਿਸ ਦੇ
ਐੱਸਪੀ ਸਿਟੀ ਸੋਮੇਨ ਵਰਮਾ ਨੇ ਦੱਸਿਆ ਕਿ ਲਖਨਊ ‘ਚ ਮਾਰੇ ਗਏ ਅੱਤਵਾਦੀ ਸੈਫੁੱਲਾ ਦਾ ਪਰਿਵਾਰ ਕਾਨਪੁਰ ਦੇ ਜਾਜਮਊ ਦੇ ਬੰਗਾਲੀਘਾਟੀ ਕੋਲ ਰਹਿੰਦਾ ਹੈ ਸਵੇਰੇ ਪੁਲਿਸ ਨੇ ਪਰਿਵਾਰ ਵਾਲਿਆਂ ਨੂੰ ਲਾਸ਼ ਲੈਣ ਲਈ ਕਿਹਾ ਤਾਂ ਉਸਦੇ ਪਿਤਾ ਤੇ ਭਰਾ ਨੇ ਲਾਸ਼ ਲੈਣ ਤੋਂ ਨਾਂਹ ਕਰ ਦਿੱਤਾ
ਵਰਮਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ‘ਚ ਟਰੇਨ ਧਮਾਕੇ ਤੋਂ ਬਾਅਦ ਯੂਪੀ ਏਟੀਐਸ ਦੀ ਇੱਕ ਟੀਮ ਨੇ ਜਾਜਮਉ ਦੀ ਜੇਕੇ ਕਾਲੋਨੀ ਤੋਂ ਫੈਸਲ ਉਰਫ਼ ਫੈਜਾਨ ਨੂੰ ਹਿਰਾਸਤ ‘ਚ ਲਿਆ ਗੁਆਂਢੀ ਜ਼ਿਲ੍ਹੇ ਉਨਾਵ ਦੀ ਇੱਕ ਲੈਦਰ ਫੈਕਟਰੀ ਤੋਂ ਉਸਦੇ ਭਰਾ ਇਮਰਾਨ ਨੂੰ ਫੜਿਆ ਗਿਆ ਉਨ੍ਹਾਂ ਦੱਸਿਆ ਕਿ ਏਟੀਐੱਸ ਦੀ ਟੀਮ ਨੇ ਸ਼ਹਿਰ ਦੇ ਬੇਕਨਗੰਜ ਇਲਾਕੇ ਦੀ ਰਹਿਮਾਨੀ ਮਾਰਕਿਟ ਤੋਂ ਸ਼ਕੀਲ ਉਰਫ ਅਜਗਰ ਨੂੰ ਵੀ ਫੜਿਆ, ਪਰ ਮਾਰਕਿਟ ਦੇ ਦੁਕਾਨਦਾਰਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਕਾਰਨ ਮੌਕਾ ਪਾ ਕੇ ਸ਼ਕੀਲ ਭੱਜ ਗਿਆ ਪੁਲਿਸ ਦੀਆਂ ਟੀਮਾਂ ਸ਼ਕੀਲ ਦੀ ਤਲਾਸ਼ੀ ‘ਚ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ ਵਰਮਾ ਨੇ ਦੱਸਿਆ ਕਿ ਯੂਪੀ ਏਟੀਐਮ ਦੀ ਟੀਮ ਸਵੇਰੇ ਲਗਭਗ ਤਿੰਨ ਵਜੇ ਕਾਨਪੁਰ ਤੇ ਉਨਾਵ ਤੋਂ ਫੜੇ ਗਏ ਦੋਵੇਂ ਸ਼ੱਕੀਆਂ ਨੂੰ ਲੈ ਕੇ ਲਖਨਊ ਰਵਾਨਾ ਹੋ ਗਈ
ਸੈਫੁੱਲਾ ਦੇ ਪਿਤਾ ਸਰਤਾਜ ਨੇ ਦੁਪਹਿਰ ਬਾਅਦ ਮੀਡੀਆ ਨਾਲ ਗੱਲਬਾਤ ‘ਚ ਕਿਹਾ ਕਿ ‘ਸੈਫੁੱਲਾ ਢਾਈ ਮਹੀਨੇ ਪਹਿਲਾਂ ਤੱਕ ਇੱਥੇ ਰਹਿੰਦੀ ਸੀ ਪਰ ਕੋਈ ਕੰਮ ਨਹੀਂ ਕਰਦਾ ਸੀ, ਇਸ ਲਈ ਮੈਂ ਉਸਨੂੰ ਕੁੱਟਿਆ ਸੀ ਤੇ ਕੁਝ ਕੰਮ ਕਰਨ ਲਈ ਕਿਹਾ ਸੀ, ਇਸ ਤੋਂ ਨਰਾਜ਼ ਹੋ ਕੇ ਉਹ ਘਰ ਛੱਡ ਕੇ ਚਲਾ ਗਿਆ ਇਸ ਤੋਂ ਬਾਅਦ ਉਸਦਾ ਕੁਝ ਪਤਾ ਨਹੀਂ ਚੱਲਿਆ ਸੋਮਵਾਰ 6 ਮਾਰਚ ਨੂੰ ਉਸਦਾ ਫੋਨ ਆਇਆ ਸੀ ਕਿ ਅੱਬਾ ਹਮੇਂ ਸਾਉਦੀ ਅਰਬ ਦਾ ਵੀਜ਼ਾ ਮਿਲ ਗਿਆ ਹੈ ਤੇ ਮੈਂ ਸਾਉਦੀ ਅਰਬ ਜਾ ਰਿਹਾ ਹਾਂ ਤਾਂ ਮੈਂ ਕਿਹਾ ਜਾਓ ਇਸ ਤੋਂ ਬਾਅਦ ਸਵੇਰੇ ਉਸਦੇ ਮਾਰੇ ਜਾਣ ਦੀ ਖ਼ਬਰ ਮਿਲੀ
ਸ਼ੱਕੀ ਫੈਜਲ ਤੇ ਇਮਰਾਨ ਦੇ ਪਿਤਾ ਨਸੀਮ ਅਹਿਮਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਪੂਰੀ ਤਰ੍ਹਾਂ ਨਿਰਦੋਸ਼ ਹਨ ਉਸਨੇ ਇਹ ਵੀ ਮੰਨਿਆ ਕਿ ਮੱਧ ਪ੍ਰਦੇਸ਼ ‘ਚ ਫੜਿਆ ਗਿਆ ਦਾਨਿਸ਼ ਵੀ ਉਸਦਾ ਪੁੱਤਰ ਹੈ, ਪਰ ਦੋ ਮਹੀਨਿਆਂ ਤੋਂ ਉਹ ਘਰੋਂ ਗਾਇਬ ਸੀ ਉਨ੍ਹਾਂ ਇਹ ਵੀ ਕਿਹਾ ਕਿ ਲਖਨਊ ‘ਚ ਮਾਰਿਆ ਗਿਆ ਅੱਤਵਾਦੀ ਸੈਫੁੱਲਾ ਉਨ੍ਹਾਂ ਦਾ ਦੂਰ ਦੇ ਰਿਸ਼ਤੇ ਦਾ ਭਤੀਜਾ ਹੈ ਪਰ ਉਸ ਨਾਲ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ