Breaking News

ਪਵਿੱਤਰ ਭੰਡਾਰੇ ਦਾ ਮਹਾਂਉਤਸਵ ਅੱਜ

ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ‘ਚ ਭੰਡਾਰੇ ਦੀ ਚਹਿਲ-ਪਹਿਲ
ਸੱਚ ਕਹੂੰ ਨਿਊਜ਼
ਸਰਸਾ,
ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ‘ਚ ਅੱਜ ਚਾਰੇ ਪਾਸੇ ਬਹਾਰਾਂ ਛਾਈਆਂ ਹਨ ਕਰੋੜਾਂ ਲੋਕਾਂ ਨੂੰ ਜਿਨ੍ਹਾਂ ਪਵਿੱਤਰ ਪਲਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਆਖਰਕਾਰ ਉਹ ਸ਼ੁੱਭ ਘੜੀ ਅੱਜ ਆ ਗਈ ਹੈ ਅੱਜ ਜ਼ਰ੍ਹਾ-ਜ਼ਰ੍ਹਾ ਡੇਰਾ ਸੱਚਾ ਸੌਦਾ ਦੇ 69ਵੇਂ ਪਵਿੱਤਰ ਰੂਹਾਨੀ ਸਥਾਪਨਾ ਦਿਵਸ ਤੇ ਜਾਮ-ਏ-ਇੰਸਾਂ ਸਥਾਪਨਾ ਦਿਵਸ ਦੀ ਮੁਬਾਰਕਬਾਦ ਦੇ ਰਿਹਾ ਹੈ ਇਸ ਪਵਿੱਤਰ ਮੌਕੇ ‘ਤੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਭਲਕੇ ਸ਼ਨਿੱਚਰਵਾਰ ਸ਼ਾਮ 6:00 ਵਜੇ ਤੋਂ ਹੋਣ ਜਾ ਰਹੇ ਪਵਿੱਤਰ ਭੰਡਾਰੇ ਦੇ ਮਹਾਂਉਤਸਵ ਦੇ ਮੱਦੇਨਜ਼ਰ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਰਧਾਲੂਆਂ ਦਾ ਆਉਣਾ ਜਾਰੀ ਹੈ ਅੱਜ ਸ਼ਾਮ ਤੱਕ ਵੱਡੀ ਗਿਣਤੀ ‘ਚ ਸਾਧ-ਸੰਗਤ ਸ਼ਾਹ ਸਤਿਨਾਮ ਜੀ ਧਾਮ ਪਹੁੰਚ ਚੁੱਕੀ ਸੀ ਤੇ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਸੀ ਲੰਗਰ, ਪਾਣੀ, ਮੈਡੀਕਲ, ਬਿਜਲੀ, ਟਰੈਫਿਕ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ
ਪਵਿੱਤਰ ਭੰਡਾਰੇ ‘ਤੇ ਇਸ ਵਾਰ ਵਿਸ਼ਵ ਪੱਧਰੀ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਜਿਸ ਨੂੰ ਲੈ ਕੇ ਸਾਧ-ਸੰਗਤ ‘ਚ ਪੂਰਾ ਉਤਸ਼ਾਹ ਹੈ ਪਵਿੱਤਰ ਭੰਡਾਰੇ ਦੌਰਾਨ ਅੱਜ ਕਲਚਰ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਜਿਨ੍ਹਾਂ ‘ਚ ਦੇਸ਼-ਵਿਦੇਸ਼ ਤੋਂ ਆਏ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅੱਜ ਤੇ ਕੱਲ੍ਹ ਧੂਮ-ਧਾਮ ਤੇ ਪੂਰੇ ਉਤਸ਼ਾਹ ਨਾਲ ਮਨਾਏ ਜਾ ਰਹੇ ਪਵਿੱਤਰ ਭੰਡਾਰੇ ਦੇ ਮੱਦੇਨਜ਼ਰ ਜਿੱਧਰ ਵੀ ਦੇਖੋ, ਵੱਡੀ ਗਿਣਤੀ ‘ਚ ਸੇਵਾਦਾਰ ਸੇਵਾ ਕਾਰਜਾਂ ‘ਚ ਜੁਟੇ ਨਜ਼ਰ ਆ ਰਹੇ ਹਨ ਪਵਿੱਤਰ  ਭੰਡਾਰੇ ਦੌਰਾਨ ਪੂਜਨੀਕ ਗੁਰੂ ਜੀ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਨਗੇ ਨਾਮ ਸ਼ਬਦ ਦੇ ਚਾਹਵਾਨ ਭਾਈ-ਭੈਣਾਂ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪਿਛਲੇ ਪਾਸੇ ਵੱਡਾ ਪੰਡਾਲ ਬਣਾਇਆ ਗਿਆ ਹੈ, ਜਿਸ ਦਾ ਰਸਤਾ ਗੇਟ ਨੰਬਰ 10 ਤੋਂ ਹੋਵੇਗਾ 30 ਅਪਰੈਲ ਐਤਵਾਰ ਸ਼ਾਮ ਨੂੰ ਵੀ ਪਵਿੱਤਰ ਭੰਡਾਰਾ ਮਨਾਇਆ ਜਾਵੇਗਾ ਆਸ਼ਰਮ ਵੱਲ ਆਉਣ ਵਾਲੇ ਰਸਤਿਆਂ ਕੋਲ ਸਾਧ-ਸੰਗਤ ਦੇ ਵਾਹਨਾਂ ਦੀ ਪਾਰਕਿੰਗ ਦੇ ਲਈ ਹਰਿਆਣਾ, ਪੰਜਾਬ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਵੱਖ-ਵੱਖ ਸੂਬਿਆਂ ਲਈ ਵੱਖ-ਵੱਖ 13 ਟਰੈਫਿਕ ਪੰਡਾਲ ਬਣਾਏ ਗਏ ਹਨ ਜ਼ਿਕਰਯੋਗ ਹੈ ਕਿ 69 ਸਾਲ ਪਹਿਲਾਂ 29 ਅਪਰੈਲ 1948 ਨੂੰ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਹਰ ਸਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਵਸ ਨੂੰ ਧੂਮ-ਧਾਮ ਨਾਲ ਮਨਾਉਂਦੀ ਹੈ

ਪਵਿੱਤਰ ਭੰਡਾਰੇ ਦੇ ਪ੍ਰੋਗਰਾਮ
29 ਤੇ 30 ਅਪਰੈਲ ਨੂੰ ਸ਼ਾਮ 6:00 ਵਜੇ ਤੋਂ ਰਾਤ 1:00 ਵਜੇ ਤੱਕ ਦੋ ਦਿਨ ਪਵਿੱਤਰ ਭੰਡਾਰਾ ਮਨਾਇਆ ਜਾਵੇਗਾ
29 ਤੇ 30 ਅਪਰੈਲ ਨੂੰ ਦੋ ਦਿਨ ਪੂਜਨੀਕ ਗੁਰੂ ਜੀ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਨਗੇ ਤੇ ਰੂਹਾਨੀ ਜਾਮ ਵੀ ਪਿਆਇਆ ਜਾਵੇਗਾ
ਨਾਮ-ਸ਼ਬਦ ਗੇਟ ਨੰ. 10 ਕੋਲ, ਹਸਪਤਾਲ ਦੇ ਪਿਛਲੇ ਗਰਾਊਂਡ ‘ਚ ਬਣੇ ਪੰਡਾਲ ‘ਚ ਦਿੱਤਾ ਜਾਵੇਗਾ
ਆਮ ਤੌਰ ‘ਤੇ ਰੂਹਾਨੀ ਮਜਲਸ ‘ਚ ਹੋਣ ਵਾਲੀਆਂ ਸ਼ਾਦੀਆਂ 29 ਤੇ 30 ਅਪਰੈਲ ਨੂੰ ਪਵਿੱਤਰ ਭੰਡਾਰੇ ਦੌਰਾਨ ਨਹੀਂ ਹੋਣਗੀਆਂ
29 ਅਪਰੈਲ ਸ਼ਾਮ ਨੂੰ ਸਾਰੇ ਕੈਂਪ ਲਾਏ ਜਾਣਗੇ
1 ਮਈ ਨੂੰ ਜਜ਼ਬਾ-ਏ-ਸੇਵਾਦਾਰ ਰੂ-ਬ-ਰੂ ਨਾਈਟ (ਸੇਵਾਦਾਰਾਂ ਦੀ ਮੀਟਿੰਗ) ਹੋਵੇਗੀ
ਚੇਅਰਪਰਸਨ, ਡੇਰਾ ਸੱਚਾ ਸੌਦਾ, ਸਰਸਾ

ਖੂਨਦਾਨ ਸਮੇਤ 6 ਕੈਂਪ ਅੱਜ
ਸਰਸਾ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪਵਿੱਤਰ ਰੂਹਾਨੀ ਸਥਾਪਨਾ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਸ਼ਨਿੱਚਰਵਾਰ ਨੂੰ ਖੂਨਦਾਨ ਸਮੇਤ ਛੇ ਕੈਂਪ ਲਾਏ ਜਾ ਰਹੇ ਹਨ ਖੂਨਦਾਨ ਕੈਂਪ ਨੂੰ ਲੈ ਕੇ ਖੂਨਦਾਨੀਆਂ ‘ਚ ਕਾਫ਼ੀ ਉਤਸ਼ਾਹ ਹੈ, ਜਿਸਦੇ ਲਈ ਵੱਡੀ ਗਿਣਤੀ ‘ਚ ਰਜਿਸਟਰੇਸ਼ਨ ਹੋ ਚੁੱਕੀ ਹੈ
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ‘ਚ ਲੱਗਣ ਜਾ ਰਹੇ ਇਨ੍ਹਾਂ ਸਾਰੇ ਕੈਂਪਾਂ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਸ਼ੁੱਭ ਆਰੰਭ ਕਰਨਗੇ
ਜਨ ਕਲਿਆਣ ਪਰਮਾਰਥੀ ਕੈਂਪ ‘ਚ ਜਿੱਥੇ ਦੇਸ਼ ਭਰ ਦੇ ਵੱਖ-ਵੱਖ ਰੋਗਾਂ ਦੇ ਪ੍ਰਸਿੱਧ ਮਾਹਿਰ ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦੇਣਗੇ
ਸਾਈਬਰ ਲਾਅ ਤੇ ਇੰਟਰਨੈੱਟ ਜਾਗਰੂਕਤਾ ਕੈਂਪ ‘ਚ ਇੰਟਰਨੈੱਟ ਸਬੰਧੀ ਜਾਗਰੂਕ ਕੀਤਾ ਜਾਵੇਗਾ ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ ‘ਚ ਵੀ ਪ੍ਰਸਿੱਧ ਵਕੀਲ ਮੁਫ਼ਤ ਕਾਨੂੰਨੀ ਸਲਾਹ ਦੇਣਗੇ ਕਾਨੂੰਨੀ ਸਲਾਹ ਲੈਣ ਦੇ ਚਾਹਵਾਨ ਆਪਣੇ ਕੇਸ ਸਬੰਧੀ ਪੂਰੀ ਫ਼ਾਈਲ ਨਾਲ ਲੈ ਕੇ ਆਉਣ ਅੰਨਦਾਤਾ ਬਚਾਓ ਕੈਂਪ ‘ਚ ਕਿਸਾਨਾਂ ਨੂੰ ਖੇਤੀ ਸਬੰਧੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਕੈਰੀਅਰ ਕੌਂਸਲਿੰਗ  ਕੈਂਪ ‘ਚ ਸਿੱਖਿਆ ਤੇ ਰੁਜ਼ਗਾਰ ਸਬੰਧੀ ਸਲਾਹ ਦਿੱਤੀ ਜਾਵੇਗੀ

ਪ੍ਰਸਿੱਧ ਖਬਰਾਂ

To Top