ਸੱਚ ਕਹੂੰ ਨਿਊਜ਼ ਸਰਸਾ,
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ (ਗੁਰਗੱਦੀ ਦਿਵਸ) ਨੂੰ ਲੈ ਕੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸ ਪਵਿੱਤਰ ਦਿਵਸ ਨੂੰ ਮਨਾਉਣ ਲਈ ਸਾਧ-ਸੰਗਤ ‘ਚ ਭਾਰੀ ਉਤਸ਼ਾਹ ਹੈ ਤੇ ਸੇਵਾਦਾਰਾਂ ਤੇ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਪੰਡਾਲ ਸੰਮਤੀ, ਟਰੈਫਿਕ ਸੰਮਤੀ, ਪਾਣੀ ਸੰਮਤੀ, ਲੰਗਰ ਸੰਮਤੀ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਸੇਵਾ ਕਾਰਜਾਂ ‘ਚ ਜੁਟ ਗਏ ਹਨ 26 ਫਰਵਰੀ ਐਤਵਾਰ ਨੂੰ ਮਨਾਏ ਜਾ ਰਹੇ ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ’ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਹਾਨੀ ਸਤਿਸੰਗ ਫਰਮਾਉਣਗੇ ਤੇ ਨਾਮ ਸ਼ਬਦ ਦੀ ਅਨਮੋਲ ਦਾਤ ਵੀ ਪ੍ਰਦਾਨ ਕਰਨਗੇ ਇਸ ਮੌਕੇ ਰੂਹਾਨੀ ਜਾਮ ਵੀ ਪਿਆਇਆ ਜਾਵੇਗਾ ਮਹਾਂ ਰਹਿਮੋ-ਕਰਮ ਦਿਵਸ ਦੀ ਖੁਸ਼ੀ ‘ਚ ਭਾਰਤੀ ਫੌਜ ਲਈ ਖੂਨਦਾਨ ਕੈਂਪ, ਜਨ ਕਲਿਆਣ ਪਰਮਾਰਥੀ ਕੈਂਪ, ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ, ਸਾਈਬਰ ਲਾਅ ਤੇ ਇੰਟਰਨੈੱਟ ਜਾਗਰੂਕਤਾ ਕੈਂਪ, ਅੰਨਦਾਤਾ ਬਚਾਓ ਕੈਂਪ ਤੇ ਕੈਰੀਅਰ ਕੌਂਸਲਿੰਗ ਕੈਂਪ ਲਾਏ ਜਾਣਗੇ ਜਨ ਕਲਿਆਣ ਪਰਮਾਰਥੀ ਕੈਂਪ ‘ਚ ਦਿਲ ਦੇ ਰੋਗ, ਸ਼ੂਗਰ, ਕੈਂਸ਼ਰ, ਚਮੜੀ ਦੰਦਾਂ ਦੇ ਰੋਗ, ਮਹਿਲਾ ਰੋਗ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ ‘ਚ ਮੰਨੇ-ਪ੍ਰਮੰਨੇ ਵਕੀਲ ਤੇ ਹੋਰ ਕੈਂਪਾਂ ‘ਚ ਵੀ ਆਪਣੇ-ਆਪਣੇ ਖੇਤਰ ਦੇ ਮਾਹਿਰ ਆਪਣੀਆਂ ਸੇਵਾਵਾਂ ਦੇਣਗੇ