ਸੰਪਾਦਕੀ

ਪਸ਼ੂ ਹੱਤਿਆ ਅਣਮਨੁੱਖੀ ਕਾਰਾ

ਪਿਛਲੇ ਦਿਨੀਂ ਬਿਹਾਰ ‘ਚ 250 ਨੀਲ ਗਾਵਾਂ ਦੀ ਕਾਨੂੰਨ ਹੱਤਿਆ ਮਾਮਲੇ ‘ਚ ਦੋ ਕੇਂਦਰੀ ਮੰਤਰੀਆਂ ਦਰਮਿਆਨ ਵਿਰੋਧੀ ਬਿਆਨਬਾਜ਼ੀ ਤਾਂ ਹੋਈ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਨਿੱਕਲ ਸਕਿਆ ਕੇਂਦਰੀ ਮੰਤਰੀ ਮੇਨਕਾ ਗਾਂਧੀ ਜੀਵ ਹੱਤਿਆ ਦੇ ਸਖ਼ਤ ਵਿਰੋਧੀ ਹਨ ਤੇ ਇਸ ਗੱਲ ਲਈ ਉਹ ਦੇਸ਼ ਭਰ ‘ਚ ਪ੍ਰਸਿੱਧ ਹਨ ਗਾਂਧੀ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਹੀ ਬਿਹਾਰ ‘ਚ ਨੀਲ ਗਾਵਾਂ ਦੀ ਹੱਤਿਆ ਦੀ ਆਗਿਆ ਦਿੱਤੀ ਹੈ ਜਦੋਂ ਕਿ ਪ੍ਰਕਾਸ਼ ਜਾਵੇਡਕਰ ਇਸ ਨੂੰ ਕਾਨੂੰਨ ਅਨੁਸਾਰ ਦੱਸਦੇ ਹਨ ਜਾਵੇਡਕਰ ਦੀ ਦਲੀਲ ਹੈ ਕਿ ਜਿਹੜੇ ਪਸ਼ੂ ਕਿਸਾਨਾਂ ਦਾ ਨੁਕਸਾਨ ਕਰਦੇ ਹਨ

ਉਹਨਾਂ ਦੀ ਸੂਚੀ ਰਾਜਾਂ ਤੋਂ ਮੰਗੀ ਜਾਂਦੀ ਹੈ ਤੇ ਕਾਨੂੰਨ ਅਨੁਸਾਰ ਹੀ ਜੀਵ ਹੱਤਿਆ ਦੀ ਆਗਿਆ ਦਿੱਤੀ ਜਾਂਦੀ ਹੈ ਕਾਨੂੰਨੀ ਮਸਲਾ ਤੇ ਦੇਸ਼ ਦੀ ਵਿਚਾਰਧਾਰਾ ਇੱਕ ਪੇਚਦਾਰ ਮਸਲਾ ਹੈ ਜਿਸ ਕਾਰਨ ਪਸ਼ੂ ਹੱਤਿਆ ਬਾਰੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ ਵਾਤਾਵਰਨ ਵਿਗਿਆਨ ਵੀ ਇਸ ਸਿਧਾਂਤ ‘ਤੇ ਚਲਦਾ ਹੈ ਕਿ ਪਸ਼ੂ-ਪੰਛੀ ਕੁਦਰਤ ਦਾ ਅੰਗ ਹੀ ਨਹੀਂ ਸਗੋਂ ਸ਼ੋਭਾ ਵੀ ਹਨ ਪਸ਼ੂਆਂ ਦਾ ਪਸ਼ੂਆਂ ਵੱਲੋਂ ਖਾਤਮਾ ਤਾਂ ਇੱਕ ਕੁਦਰਤੀ ਚੱਕਰ ਹੈ ਸਿੱਧਾ ਜਿਹਾ ਮਤਲਬ ਕਿਸੇ ਪਸ਼ੂ ਦੀ ਹੱਤਿਆ ਨਹੀਂ ਕੀਤੀ ਜਾਣੀ ਚਾਹੀਦੀ ਭਾਰਤ ਦੀ ਧਰਮ ਸੰਸਕ੍ਰਿਤੀ ਵੀ ਜ਼ਿੰਦਗੀ ਦੇਣ ਦੀ ਸਿੱਖਿਆ ਦਿੰਦੀ ਹੈ ਨਾ ਕਿ ਜ਼ਿੰਦਗੀ ਖੋਹਣ ਦੀ, ਬਸ਼ਰਤੇ ਆਤਮ ਰੱਖਿਆ ਬਰਕਰਾਰ ਰਹੇ ਜਿੱਥੋਂ ਤੱਕ ਨੀਲ ਗਾਵਾਂ ਦਾ ਮਸਲਾ ਹੈ ਇਹ ਕੋਈ ਅਜਿਹਾ ਮਸਲਾ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ ਹਜ਼ਾਰਾਂ ਨੀਲ ਗਾਵਾਂ ਨੂੰ ਜੰਗਲਾਂ ਵੱਲ ਸੁਰੱਖਿਅਤ ਭੇਜਿਆ ਜਾ ਸਕਦਾ ਹੈ, ਜਿਸ ਤਰ੍ਹਾਂ ਕਿਸਾਨਾਂ ਨੇ ਆਪਣੇ ਪੱਧਰ ‘ਤੇ ਅਵਾਰਾ ਗਊਆਂ ਦਾ ਹੱਲ ਕੱਢਿਆ ਹੈ ਕਈ ਥਾਈਂ ਪੰਜਾਬ ‘ਚ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਗਊਆਂ ਨੂੰ ਇੱਕ ਥਾਂ ‘ਤੇ ਇਕੱਠੀਆਂ ਕਰਕੇ ਉਹਨਾਂ ਦੇ ਚਾਰੇ ਦਾ ਪ੍ਰਬੰਧ ਕੀਤਾ ਗਿਆ

ਕਿਸਾਨਾਂ ਨੇ ਹੀ ਨਹੀਂ ਸਗੋਂ ਸ਼ਹਿਰੀਆਂ ਨੇ ਵੀ ਦਾਣੇ-ਪੱਠੇ ਦਾ ਸਹਿਯੋਗ ਕਰਕੇ ਕਿਸਾਨਾਂ ਦਾ ਸਾਥ ਦਿੱਤਾ ਹੈ ਕਿਸਾਨਾਂ ਦੇ ਇਸ ਉੱਦਮ ਨਾਲ ਫਸਲਾਂ ਦਾ ਉਜਾੜਾ ਵੀ ਬਹੁਤ ਹੱਦ ਤੱਕ ਘਟ ਗਿਆ ਹੈ ਬਿਹਾਰ ਵਾਲੇ ਮਾਮਲੇ ‘ਚ ਦਸ ਹਜ਼ਾਰ ਨੀਲ ਗਾਊਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਜੰਗਲੀ ਇਲਾਕੇ ਮੁਤਾਬਕ ਇਹ ਕੋਈ ਵੱਡੀ ਗਿਣਤੀ ਨਹੀਂ ਕੇਂਦਰ ਤੇ ਸੂਬਾ ਸਰਕਾਰ ਮਿਲ ਕੇ ਨੀਲ ਗਊਆਂ ਦੀ ਸੈਂਚੁਰੀ ਬਣਾ ਸਕਦੇ ਹਨ ਜੇਕਰ ਮਿਹਨਤ ਕੀਤੀ ਜਾਏ ਤਾਂ ਇਸ ਖੇਤਰ ‘ਚ ਸੈਰ-ਸਪਾਟਾ ਉਦਯੋਗ ਵਿਕਸਿਤ ਕਰਕੇ ਸਰਕਾਰ ਕਮਾਈ ਦਾ ਸਾਧਨ ਵੀ ਬਣਾ ਸਕਦੀ ਹੈ ਅਜੇ ਤਾਈਂ ਜੰਗਲੀ ਜੀਵਾਂ ਖਾਸ ਕਰ ਸ਼ੇਰ, ਚੀਤਾ, ਤੇਂਦੂਆ ਵਰਗੇ ਜਾਨਵਰ ਵੀ ਜੇਕਰ ਅਬਾਦੀ ਵਾਲੇ ਖੇਤਰ ‘ਚ ਆ ਜਾਂਦੇ ਹਨ ਤਾਂ ਜੰਗਲੀ ਜੀਵ ਵਿਭਾਗ ਉਹਨਾਂ ਨੂੰ ਸੁਰੱਖਿਅਤ ਕਾਬੂ ਕਰਕੇ ਲੈ ਜਾਂਦਾ ਹੈ ਫਿਰ ਨੀਲ ਗਊਆਂ ਤੋਂ ਤਾਂ ਅਜਿਹਾ ਕੋਈ ਖਤਰਾ ਵੀ ਨਹੀਂ ਕਾਨੂੰਨ ਦੇ ਨਾਂਅ ‘ਤੇ ਜੀਵ ਹੱਤਿਆ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦੇ ਵਿਰੁੱਧ ਹੈ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਰੋਕਣ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਇਹ ਕੋਈ ਅਸੰਭਵ ਕੰਮ ਨਹੀਂ

ਪ੍ਰਸਿੱਧ ਖਬਰਾਂ

To Top