ਪਾਕਿਸਤਾਨ ਨੇ ਉਗਲਿਆ ਸੱਚ , ਮੁੰਬਈ ਹਮਲੇ ਨੂੰ ਪਾਕਿ ਅੱਤਵਾਦੀਆਂ ਨੇ ਦਿੱਤਾ ਸੀ ਅੰਜ਼ਾਮ

ਏਜੰਸੀ ਨਵੀਂ ਦਿੱਲੀ, 
ਪਾਕਿਸਤਾਨ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਹਿਮੂਦ ਅਲੀ ਦੁਰਾਨੀ ਨੇ ਅੱਜ ਕਬੂਲ ਕੀਤਾ ਕਿ ਮੁੰਬਈ ‘ਚ ਸਾਲ 2008 ‘ਚ ਹੋਏ ਅੱਤਵਾਦੀ ਹਮਲੇ ਨੂੰ ਉਨ੍ਹਾਂ ਦੇ ਦੇਸ਼ ‘ਚ ਸਥਿੱਤ ਅੱਤਵਾਦੀ ਸੰਗਠਨ ਨੇ ਅੰਜ਼ਾਮ ਦਿੱਤਾ ਸੀ
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਦੇ ਕਿਸੇ ਉੱਚ ਪੱਧਰੀ ਅਧਿਕਾਰੀ ਨੇ ਮੁੰਬਈ ਹਮਲਿਆਂ ‘ਚ ਆਪਣੇ ਦੇਸ਼ ‘ਚ ਸਥਿੱਤ ਅੱਤਵਾਦੀਆਂ ਦੀ ਭੂਮਿਕਾ ਨੂੰ ਕਬੂਲ ਕੀਤਾ ਹੈ
ਇਹ ਭਾਰਤ ਦੇ ਇਸ ਰੁਖ ਦੀ ਪੁਸ਼ਟੀ ਕਰਦਾ ਹੈ ਕਿ 9 ਸਾਲ ਪਹਿਲਾਂ ਹੋਏ ਇਸ ਹਮਲੇ ਨੂੰ ਲਸ਼ਕਰ-ਏ-ਤੋਇਬਾ ਨੇ ਅੰਜ਼ਾਮ ਦਿੱਤਾ ਸੀ ਦੁਰਾਨੀ ਨੇ ਇੱਥੇ 19ਵੇਂ ਏਸ਼ੀਆਈ ਸੁਰੱਖਿਆ ਸੰਮੇਲਨ ‘ਚ ਕਿਹਾ ਕਿ ਮੈਨੂੰ ਇਹ ਗੱਲ ਕਬੂਲ ਕਰਦਿਆਂ ਗਲਾਨੀ ਹੋ ਰਹੀ ਹੈ ਕਿ ਪਾਕਿਸਤਾਨ ਦੇ Îਇੱਕ ਅੱਤਵਾਦੀ ਸੰਗਠਨ ਨੇ 26/11 ਦੇ ਮੁੰਬਈ ਹਮਲੇ ਨੂੰ ਅੰਜ਼ਾਮ ਦਿੱਤਾ 26 ਨਵੰਬਰ, 2008 ਨੂੰ 10 ਪਾਕਿਸਤਾਨੀ ਅੱਤਵਾਦੀਆਂ ਦੇ ਮੁੰਬਈ ‘ਚ ਦਾਖਲ ਹੋਣ ਤੇ ਕਤਲੇਆਮ ਮਚਾਉਣ ਸਮੇਂ ਦੁਰਗਾਨੀ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਨ ਹਮਲੇ ‘ਚ 166 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਮਰਨ ਵਾਲਿਆਂ ‘ਚ ਕਈ ਵਿਦੇਸ਼ੀ ਨਾਗਰਿਕ ਵੀ ਸਨ