ਪਾਕਿ ਉਗਲਣ ਲੱਗਾ ਸੱਚ

ਮੁੰਬਈ ਹਮਲਿਆਂ ‘ਚ ਭਾਰਤ ਤੋਂ ਸਬੂਤ ਮੰਗ ਕੇ ਡਰਾਮੇਬਾਜ਼ੀ ਕਰ ਰਹੇ ਪਾਕਿ ਦੇ ਬਹਾਨਿਆਂ ਦਾ ਹੁਣ ਅੰਤ ਹੋ ਜਾਣਾ ਚਾਹੀਦਾ ਹੈ  ਪਾਕਿ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਹਿਮੂਦ ਅਲੀ ਦੁਰਾਨੀ ਨੇ ਦਾਅਵਾ ਕੀਤਾ ਹੈ ਕਿ ਮੁੰਬਈ ‘ਚ ਹੋਇਆ 26/11 ਹਮਲਾ ਪਾਕਿਸਤਾਨ ਦੀ ਧਰਤੀ ਤੋਂ ਕੀਤਾ ਗਿਆ ਸੀ ਭਾਵੇਂ ਉਨ੍ਹਾਂ ਨੇ ਇਸ ਮਾਮਲੇ ‘ਚ ਪਾਕਿ ਸਰਕਾਰ ਦੀ ਸ਼ਮੂਲੀਅਤ ਤੋਂ ਨਾਂਹ ਕੀਤੀ ਹੈ ਪਰ ਦੋਸ਼ੀਆਂ ਦੇ ਪਾਕਿਸਤਾਨੀ ਹੋਣ ‘ਤੇ ਮੋਹਰ ਲਾਈ ਹੈ ਇਸ ਦੇ ਨਾਲ ਹੀ ਉਨ੍ਹਾਂ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ ਮੁਹੰਮਦ ਸਈਦ ਖਿਲਾਫ਼ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਆਲਾ ਅਧਿਕਾਰੀਆਂ ਵੱਲੋਂ ਸਈਦ ਤੇ ਅੱਤਵਾਦ ਖਿਲਾਫ਼ ਸਖ਼ਤ ਰਵੱਈਆ ਚੰਗਾ ਕਦਮ ਹੈ ਇਹ ਘਟਨਾ ਚੱਕਰ ਪਾਕਿਸਤਾਨ ਸਰਕਾਰ ਲਈ ਵਧੀਆ ਮਾਹੌਲ ਵੀ ਪੈਦਾ ਕਰ ਰਿਹਾ ਹੈ ਕਿ ਉਹ ਅੱਤਵਾਦ ਖਿਲਾਫ਼ ਠੋਸ ਕਦਮ ਉਠਾ ਸਕੇ ਹਾਫ਼ਿਜ਼ ਮੁਹੰਮਦ ਸਈਦ ਅੱਤਵਾਦ ਪੈਦਾ ਕਰਨ ਦੇ ਨਾਲ ਨਾਲ ਨਵੀਂ ਪੀੜ੍ਹੀ ਦੇ ਦਿਲਾਂ ‘ਚ ਜ਼ਹਿਰ ਘੋਲ ਰਿਹਾ ਹੈ ਪਾਕਿਸਤਾਨ ਸਰਕਾਰ ਨੇ ਸਈਦ ਦੀ ਨਜ਼ਰਬੰਦੀ ਦੇ ਨਾਲ-ਨਾਲ ਉਸ ਨੂੰ ਮਿਲੇ ਅਸਲਾ ਲਾਇਸੰਸ ਰੱਦ ਕਰਕੇ ਅੱਤਵਾਦ ਖਿਲਾਫ਼ ਆਪਣੀ ਦ੍ਰਿੜਤਾ ਜ਼ਾਹਰ ਕੀਤੀ ਹੈ ਪਰ ਇਹ ਪਿਛਲੇ ਸਮੇਂ ਵਾਂਗ ਸਿਰਫ਼ ਵਿਖਾਵੇ ਦੀ ਨਾ ਹੋਵੇ ਪਿਛਲੇ ਸਮੇਂ ‘ਚ ਪਾਕਿ ਦੇ ਜ਼ਿਆਦਾਤਰ ਪੈਂਤਰੇ ਇਹੀ ਰਹੇ ਹਨ ਕਿ ਮੀਡੀਆ ‘ਚ ਅੱਤਵਾਦ ਖਿਲਾਫ਼ ਕਾਰਵਾਈਆਂ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅੰਦਰ ਖਾਤੇ ਅੱਤਵਾਦੀਆਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਇੱਕ ਅੱਤਵਾਦੀ ਸੰਗਠਨ ‘ਤੇ ਪਾਬੰਦੀ ਲੱਗਦੀ ਹੈ ਤਾਂ ਉਹੀ ਅੱਤਵਾਦੀ ਕੋਈ ਨਵਾਂ ਸੰਗਠਨ ਬਣਾ ਕੇ ਚੰਦਾ ਉਗਰਾਹੁਣਾ ਸ਼ੁਰੂ ਕਰ ਦਿੰਦਾ ਹੈ ਇਸ ਤਰ੍ਹਾਂ ਸਰਕਾਰ ਦੋਗਲੀ ਨੀਤੀ ਦੇ ਤਹਿਤ ਅੱਤਵਾਦੀਆਂ ਤੇ ਕੌਮਾਂਤਰੀ ਭਾਈਚਾਰੇ ਨੂੰ ਖੁਸ਼ ਰੱਖਣ ਦੀ ਚਾਲ ਚੱਲਦੀ ਹੈ ਕੀ ਪਾਕਿ ਸਰਕਾਰ ਹਾਫ਼ਿਜ ਮੁਹੰਮਦ ਸਈਦ ਦੀ ਸੰਸਥਾ ਨੂੰ ਪਿਛਲੇ ਸਾਲਾਂ ‘ਚ ਦਿੱਤੀ ਗਈ ਪੰਜ ਕਰੋੜ ਦੀ ਸਰਕਾਰੀ ਸਹਾਇਤਾ ਰਾਸ਼ੀ ਵਾਪਸ ਲਵੇਗੀ ਪਾਕਿ ਸਰਕਾਰ ਸਈਦ ਦੀ ਨਜ਼ਰਬੰਦੀ ਦਾ ਵਿਖਾਵਾ ਨਾ ਕਰੇ ਸਗੋਂ ਅਸਲੀਅਤ ‘ਚ ਉਸਦੀ ਸਰਗਰਮੀਆਂ ਬੰਦ ਕਰੇ ਸਈਅਦ ਦੀ ਥਾਂ ਉਸ ਦਾ ਬੇਟਾ ਵੀ ਬਾਪ ਵਾਂਗ ਹੀ ਭਾਰੀ ਇਕੱਠਾਂ ਨੂੰ ਭਾਰਤ ਖਿਲਾਫ਼ ਭੜਕਾ ਰਿਹਾ ਹੈ ਤੇ ਹਰ ਨੌਜਵਾਨ ਨੂੰ ਬੁਰਹਾਨ ਬਾਨੀ ਬਣਨ ਦਾ ਸੱਦਾ ਦੇ ਰਿਹਾ ਅਜਿਹੇ ਹਾਲਾਤਾਂ ‘ਚ ਸਈਦ ਦੀ ਨਜ਼ਰਬੰਦੀ ਡਰਾਮੇ ਤੋਂ ਵੱਧ ਕੁਝ ਵੀ ਨਜ਼ਰ ਨਹੀਂ ਆਉਂਦੀ ਜਦੋਂ ਤੱਕ ਜੰਮੂ ਕਸ਼ਮੀਰ ‘ਚ ਜਾਰੀ ਅੱਤਵਾਦੀ ਪਾਕਿਸਤਾਨ ਬੰਦ ਨਹੀਂ ਕਰਦਾ ਉਦੋਂ ਤੱਕ ਪਾਕਿ ਦੀਆਂ ਨੀਤੀਆਂ ‘ਤੇ ਸਵਾਲ ਉੱਠਦਾ ਰਹੇਗਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦਾ ਚਿਹਰਾ ਵੀ ਦੋਗਲਾ ਹੈ ਉਹ ਕਸ਼ਮੀਰ ਦਿਵਸ ‘ਤੇ ਅੱਤਵਾਦ ਨੂੰ ਕਸ਼ਮੀਰ ਦੀ ਅਜਾਦੀ ਦਾ ਨਾਂਅ ਦੇ ਕੇ ਆਪਣੀ ਹਮਾਇਤ ਦੇ ਰਹੇ ਹਨ ਦੂਜੇ ਪਾਸੇ ਕੁਝ ਦਿਨਾਂ ਬਾਦ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੇ ਪਾਕਿ ਦੇ ਜਤਨਾਂ ਦੀ ਤਾਰੀਫ਼ ਕਰਕੇ ਆਪਣੇ ਮੂੰਹੋਂ ਮੀਆਂ ਮਿੱਠੂ ਬਣ ਰਹੇ ਹਨ ਸਹੀ ਅਰਥਾਂ ‘ਚ ਪਾਕਿ ਅੱਤਵਾਦ ਨੂੰ ਨੱਥ ਪਾਏ ਤਾਂ ਪਾਕਿ ਦੀ ਸਿਰਫ਼ ਭਾਰਤੀ ਹੀ ਕਰਨਗੇ ਜੇਕਰ ਪਾਕਿ ਸਰਕਾਰ ਆਪਣੇ ਆਲ੍ਹਾ ਅਧਿਕਾਰੀਆਂ ਵੱਲੋਂ ਜਨਤਕ ਤੌਰ ‘ਤੇ ਬਿਆਨੇ ਜਾ ਰਹੇ ਸੱਚ ਵੱਲ ਗੌਰ ਕਰੇ ਤਾਂ ਮੁੰਬਈ ਹਮਲੇ ਦੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕਰਕੇ ਮਾਹੌਲ ਨੂੰ ਖੁਸ਼ਨੁਮਾ ਬਣਾਇਆ ਜਾ ਸਕਦਾ ਹੈ ਨਵੇਂ ਮਾਹੌਲ ‘ਚ ਪਾਕਿ ਸਰਕਾਰ ਨੂੰ ਮੌਕਾ ਨਹੀਂ ਗੁਆਉਣਾ ਚਾਹੀਦਾ