Breaking News

ਪਾਕਿ ‘ਚ ਰਾਜਨਾਥ ਨੂੰ ਮਿਲੇਗੀ ਰਾਸ਼ਟਰਪਤੀ ਵਰਗੀ ਸੁਰੱਖਿਆ

ਇਸਲਾਮਾਬਾਦ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪਾਕਿਸਤਾਨ ਯਾਤਰਾ ਨੂੰ ਲੈ ਕੇ ਨਵਾਜ ਸਰਕਾਰ ਉਨ੍ਹਾਂ ਨੂੰ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਮੁਹੱਈਆ ਕਰਵਾਏਗੀ। ਰਾਜਨਾਥ ਸਿੰਘ 3-4 ਅਗਸਤ ਨੂੰ ਸਾਰਕ ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੀ ਬੈਠਕ ਲਈ ਅਹਿਮਦਾਬਾਦ ਜਾਣਗੇ। ਪਾਕਿਸਤਾਨ ਦੀ ਸਰਕਾਰ ਨੇ ਇਹ ਫ਼ੈਸਲਾ ਜਮਾਤ ਉਦ ਦਾਅਵਾ ਦੇ ਮੁਖੀ ਹਾਫਿਜ ਸਈਅਦ ਦੀ ਧਮਕੀ ਕਾਰਨ ਲਿਆ ਹੈ।
ਰਾਜਨਾਥ ਨੂੰ ਜੇਕਰ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਦਿੱਤੀ ਜਾਂਦੀ ਹੈ ਤਾਂ ਇਸ ਦਾ ਮਤਲਬ ਵੁਨ੍ਹਾਂ ਨਾਲ 200 ਸੁਰੱਖਿਆ ਕਰਮੀਆਂ ਦਾ ਦਸਤਾ ਰਹੇਗਾ ਜਿਸ ‘ਚ ਪਾਕਿਸਤਾਨ ਦੀ ਸਪੈਸ਼ਲ ਫੋਰਸ ਦੇ ਕਮਾਂਡੋ ਵੀ ਸ਼ਾਮਲ ਰਹਿਣਗੇ। ਇੱਕ ਅੰਗਰੇਜ਼ੀ ਅਖ਼ਬਾਰ ਦੇ ਹਵਾਲੇ ਨਾਲ ਖ਼ਬਰ ਹੈ ਕਿ ਰਾਜਨਾਥ ਸਿੰਘ ਦੀ ਸੁਰੱਖਿਆ ਦਾ ਫ਼ੈਸਲਾ ਪੀਐੱਮ ਨਵਾਜ ਸ਼ਰੀਫ਼ ਦੀ ਪ੍ਰਧਾਨਗੀ ‘ਚ ਹੋਈ ਇੱਕ ਹਾਈ ਲੈਵਲ ਮੀਟਿੰਗ ‘ਚ ਲਿਆ ਗਿਆ।

ਪ੍ਰਸਿੱਧ ਖਬਰਾਂ

To Top